ਕੈਨੇਡਾ ਸਰਕਾਰ ਨੂੰ ਵੱਡਾ ਝਟਕਾ, NDP ਦੇ ਜਗਮੀਤ ਸਿੰਘ ਨੇ ਸਮਰਥਨ ਲਿਆ ਵਾਪਸ || International News

0
73
A big blow to the Canadian government, Jagmeet Singh of NDP withdrew his support

ਕੈਨੇਡਾ ਸਰਕਾਰ ਨੂੰ ਵੱਡਾ ਝਟਕਾ, NDP ਦੇ ਜਗਮੀਤ ਸਿੰਘ ਨੇ ਸਮਰਥਨ ਲਿਆ ਵਾਪਸ

ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਸਰਕਾਰ ਨੂੰ ਬਾਹਰੋਂ ਹਮਾਇਤ ਕਰ ਰਹੀ ਨਿਊ ਡੈਮੋਕਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਉਨ੍ਹਾਂ ਨਾਲ ਆਪਣਾ ਸਮਝੌਤਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ।

2022 ਵਿਚ ‘ਭਰੋਸਾ ਤੇ ਸਪਲਾਈ’ ਦਾ ਕੀਤਾ ਸੀ ਸਮਝੌਤਾ

ਦਰਅਸਲ, 2021 ਦੀਆਂ ਚੋਣਾਂ ਦੇ ਨਿਰਾਸ਼ਾਜਨਕ ਨਤੀਜੇ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਲਿਬਰਲ ਘੱਟ-ਗਿਣਤੀ ਸਰਕਾਰ ਨੂੰ 2025 ਤੱਕ ਸਥਿਰ ਰੱਖਣ ਲਈ ਮਾਰਚ 2022 ਵਿਚ ‘ਭਰੋਸਾ ਤੇ ਸਪਲਾਈ’ ਸਮਝੌਤਾ ਕੀਤਾ ਸੀ, ਜਿਸ ਨੂੰ ਸਮੇਂ ਤੋਂ ਪਹਿਲਾਂ ਖ਼ਤਮ ਕਰ ਕੇ NDP ਨੇ ਭਵਿੱਖ ‘ਚ ਮੁੱਦਿਆਂ ਦੇ ਆਧਾਰ ‘ਤੇ ਟਰੂਡੋ ਸਰਕਾਰ ਦਾ ਸਾਥ ਦੇਣ ਜਾਂ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ।

ਪਹਿਲੀ ਵਾਰੀ ਕੀਤਾ ਗਿਆ ਸੀ ਅਜਿਹਾ ਸਮਝੌਤਾ

ਦੱਸ ਦਈਏ ਕਿ ਦੇਸ਼ ‘ਚ ਦੋ ਰਾਜਨੀਤਕ ਪਾਰਟੀਆਂ ਵਲੋਂ ਅਜਿਹਾ ਸਮਝੌਤਾ ਪਹਿਲੀ ਵਾਰੀ ਕੀਤਾ ਗਿਆ ਸੀ, ਜਿਸ ਦੀ ਇਤਿਹਾਸ ‘ਚ ਮਿਸਾਲ ਨਹੀਂ ਮਿਲਦੀ। ਆਪਸੀ ਗਿਟਮਿਟ ਨਾਲ ਸਰਕਾਰ ਚਲਾਉਣ ਬਾਰੇ ਲਿਬਰਲ ਅਤੇ NDP ਵਲੋਂ ਚੋਣਾਂ ਸਮੇਂ ਲੋਕਾਂ ਨੂੰ ਦੱਸਿਆ ਨਾ ਗਿਆ ਹੋਣ ਕਰਕੇ ਮੌਜੂਦਾ ਟਰੂਡੋ ਸਰਕਾਰ ਨੂੰ ਗੈਰ-ਲੋਕਤੰਤਰਿਕ ਵੀ ਦੱਸਿਆ ਜਾਣ ਲੱਗਾ ਸੀ।

ਇਹ ਵੀ ਪੜ੍ਹੋ : ਇਸ ਦਿਨ ਸਰਕਾਰੀ ਛੁੱਟੀ ਦਾ ਹੋਇਆ ਐਲਾਨ, ਸਕੂਲ-ਕਾਲਜ ਨਾਲ ਠੇਕੇ ਵੀ ਰਹਿਣਗੇ ਬੰਦ

ਲਿਬਰਲ ਪਾਰਟੀ ਨੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ

ਜਗਮੀਤ ਸਿੰਘ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ਰਾਹੀਂ ਜਾਰੀ ਕੀਤੇ ਵੀਡਿਓ ‘ਚ ਕਿਹਾ ਕਿ ਖੁਦਗਰਜ਼ ਅਤੇ ਕਮਜ਼ੋਰ ਸੱਤਾਧਾਰੀ ਲਿਬਰਲ ਪਾਰਟੀ ਨੇ ਲੋਕਾਂ ਦਾ ਭਰੋਸਾ ਤੋੜਿਆ ਅਤੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹੁਣ ਲਿਬਰਲ ‘ਚ ਭਰੋਸਾ ਨਹੀਂ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਸਰਕਾਰ ਚਲਾਉਣ ਦਾ ਹੋਰ ਮੌਕਾ ਨਹੀਂ ਮਿਲਣਾ ਚਾਹੀਦਾ।

 

 

 

 

LEAVE A REPLY

Please enter your comment!
Please enter your name here