ਦਿੱਲੀ ਕੈਪੀਟਲਸ ਨੂੰ ਲੱਗਿਆ ਵੱਡਾ ਝਟਕਾ, BCCI ਨੇ ਰਿਸ਼ਭ ਪੰਤ ਨੂੰ ਕੀਤਾ ਬੈਨ || Latest News
ਜਿੱਥੇ ਇੱਕ ਪਾਸੇ ਦਿੱਲੀ ਕੈਪੀਟਲਸ ਨੇ ਆਈਪੀਐਲ 2024 ਵਿੱਚ ਜ਼ੋਰਦਾਰ ਵਾਪਸੀ ਕੀਤੀ ਹੈ | ਟੀਮ ਨੂੰ ਹੁਣ ਆਪਣੇ ਆਖਰੀ 2 ਮੈਚ ਖੇਡਣੇ ਹਨ ਅਤੇ ਇਨ੍ਹਾਂ ਦੋ ਮੈਚਾਂ ‘ਚ ਜਿੱਤ ਨਾਲ ਉਹ ਪਲੇਆਫ ਵਿੱਚ ਆਪਣੀ ਜਗ੍ਹਾ ਬਣਾ ਸਕਦੀ ਹੈ । ਟੀਮ ਦਾ ਅਗਲਾ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੈ ਪਰ ਇਸ ਤੋਂ ਪਹਿਲਾਂ ਹੀ ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ ਲੱਗਾ ਹੈ। ਜਿਸਦੇ ਤਹਿਤ ਟੀਮ ਦੇ ਕਪਤਾਨ ਰਿਸ਼ਭ ਪੰਤ ‘ਤੇ BCCI ਨੇ ਇਕ ਮੈਚ ਲਈ ਪਾਬੰਦੀ ਲਗਾ ਦਿੱਤੀ ਹੈ। ਜਿਸਦੇ ਚੱਲਦਿਆਂ ਪੰਤ ਹੁਣ ਬੈਂਗਲੁਰੂ ਖਿਲਾਫ ਮੈਚ ਨਹੀਂ ਖੇਡ ਸਕੇਗਾ। ਇਸ ਤੋਂ ਇਲਾਵਾ ਪੰਤ ਦੇ ਸਾਥੀ ਖਿਡਾਰੀਆਂ ‘ਤੇ ਵੀ ਬੀਸੀਸੀਆਈ ਨੇ ਜੁਰਮਾਨਾ ਲਗਾਇਆ ਹੈ।
ਟੀਮ ਦੇ ਇਸ ਸੈਸ਼ਨ ਦੀ ਇਹ ਤੀਜੀ ਗਲਤੀ
ਅੱਜ ਯਾਨੀ 12 ਮਈ ਨੂੰ ਐਮ ਚਿੰਨਾਸਵਾਮੀ ਸਟੇਡੀਅਮ ‘ਚ ਬੈਂਗਲੁਰੂ ਅਤੇ ਦਿੱਲੀ ਵਿਚਾਲੇ ਮੈਚ ਖੇਡਿਆ ਜਾਣਾ ਹੈ ਜਿਸ ਤੋਂ ਪਹਿਲਾਂ ਹੀ ਉਹਨਾਂ ਨੂੰ ਇਹ ਝਟਕਾ ਮਿਲ ਗਿਆ | ਦਿੱਲੀ ਦੀ ਟੀਮ ਨੇ ਇਸ ਸੈਸ਼ਨ ‘ਚ ਇਹ ਤੀਜੀ ਗਲਤੀ ਕੀਤੀ ਹੈ | ਨਿਯਮਾਂ ਮੁਤਾਬਕ ਪਹਿਲੀ ਅਤੇ ਦੂਜੀ ਵਾਰ ਅਜਿਹੀ ਗਲਤੀ ਕਰਨ ‘ਤੇ ਕਪਤਾਨ ਅਤੇ ਟੀਮ ਨੂੰ ਸਿਰਫ ਜੁਰਮਾਨਾ ਭਰਨਾ ਪੈਂਦਾ ਹੈ ਪਰ ਤੀਜੀ ਵਾਰ ਅਜਿਹਾ ਕਰਨ ‘ਤੇ ਕਪਤਾਨ ‘ਤੇ ਸਿੱਧੇ ਤੌਰ ‘ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ। IPL ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਕਿ ਦਿੱਲੀ ਦੇ ਕਪਤਾਨ ਪੰਤ ਨੂੰ ਟੀਮ ਦੇ ਹੌਲੀ ਓਵਰ ਰੇਟ ਕਾਰਨ ਇਹ ਸਜ਼ਾ ਮਿਲੀ ਹੈ |
ਪੰਤ ਨੂੰ ਇਹ ਸਜ਼ਾ ਕਿਉਂ ਮਿਲੀ ?
ਪੰਤ ਨੂੰ ਇਹ ਸਜ਼ਾ ਮੈਚ ਰੈਫਰੀ ਨੇ ਰਾਜਸਥਾਨ ਰਾਇਲਜ਼ ਖਿਲਾਫ ਮੈਚ ‘ਚ ਹੌਲੀ ਓਵਰ ਰੇਟ ਕਾਰਨ ਦਿੱਤੀ। ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਦਿੱਲੀ ਨੇ ਇਸ ਫੈਸਲੇ ਦੇ ਖਿਲਾਫ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਬੀਸੀਸੀਆਈ ਓਮਬਡਸਮੈਨ ਨੇ ਇਸ ਉੱਤੇ ਵਰਚੁਅਲ ਸੁਣਵਾਈ ਕੀਤੀ। ਪਰੰਤੂ ਇੱਥੇ ਵੀ ਦਿੱਲੀ ਅਤੇ ਪੰਤ ਨੂੰ ਰਾਹਤ ਨਹੀਂ ਮਿਲੀ ਕਿਉਂਕਿ ਲੋਕਪਾਲ ਨੇ ਰੈਫਰੀ ਦੇ ਫੈਸਲੇ ਨੂੰ ਸਹੀ ਪਾਇਆ ਅਤੇ ਇਸ ਨੂੰ ਬਰਕਰਾਰ ਰੱਖਿਆ। ਜਿਸਦੇ ਚੱਲਦਿਆਂ ਇਕ ਮੈਚ ਦੀ ਮੁਅੱਤਲੀ ਤੋਂ ਇਲਾਵਾ ਪੰਤ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਗੱਲ ਇੱਥੇ ਹੀ ਨਹੀਂ ਰੁਕਦੀ ਸਗੋਂ ਪਲੇਇੰਗ ਇਲੈਵਨ ਦਾ ਹਿੱਸਾ ਰਹੇ ਹੋਰ ਖਿਡਾਰੀਆਂ ਅਤੇ ਪ੍ਰਭਾਵ ਵਾਲੇ ਖਿਡਾਰੀਆਂ ‘ਤੇ ਵੀ 12 ਲੱਖ ਰੁਪਏ ਜਾਂ ਮੈਚ ਫੀਸ ਦਾ 50 ਫੀਸਦੀ (ਜੋ ਵੀ ਘੱਟ ਹੋਵੇ) ਦਾ ਜੁਰਮਾਨਾ ਲਗਾਇਆ ਗਿਆ ਹੈ।