ਬਾਬਾ ਰਾਮਦੇਵ ਨੂੰ ਲੱਗਿਆ ਵੱਡਾ ਝਟਕਾ , ਪਤੰਜਲੀ ਦੇ 14 ਉਤਪਾਦਾਂ ਦਾ ਲਾਇਸੈਂਸ ਹੋਇਆ ਰੱਦ || Today News

0
90
A big blow to Baba Ramdev, the license of 14 products of Patanjali was cancelled

ਬਾਬਾ ਰਾਮਦੇਵ ਨੂੰ ਲੱਗਿਆ ਵੱਡਾ ਝਟਕਾ , ਪਤੰਜਲੀ ਦੇ 14 ਉਤਪਾਦਾਂ ਦਾ ਲਾਇਸੈਂਸ ਹੋਇਆ ਰੱਦ || Today News

ਯੋਗਗੁਰੂ ਰਾਮਦੇਵ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ | ਜਿੱਥੇ ਇੱਕ ਪਾਸੇ ਸੁਪਰੀਮ ਕੋਰਟ ਉਹਨਾਂ ਖ਼ਿਲਾਫ਼ ਸਖ਼ਤ ਹੁੰਦੀ ਦਿਖਾਈ ਦਿੱਤੀ ਹੈ ਉੱਥੇ ਹੀ  ਉੱਤਰਾਖੰਡ ਸਰਕਾਰ ਦੀ ਲਾਇਸੈਂਸਿੰਗ ਅਥਾਰਟੀ ਨੇ ਬਾਬਾ ਰਾਮਦੇਵ ਦੀ ਦਿਵਿਆ ਫਾਰਮੇਸੀ ਅਤੇ ਪਤੰਜਲੀ ਆਯੁਰਵੇਦ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ | ਗੱਲ ਇੱਥੇ ਹੀ ਨਹੀਂ ਰੁਕਦੀ , ਇਸ ਦੇ ਨਾਲ ਹੀ ਬਾਬਾ ਰਾਮਦੇਵ ਦੀ ਇੱਕ ਹੋਰ ਕੰਪਨੀ ਪਤੰਜਲੀ ਫੂਡਜ਼ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਕਿਹੜੇ ਉਤਪਾਦਾ ਦੇ ਨਿਰਮਾਣ ਲਾਇਸੈਂਸ ਨੂੰ ਕੀਤਾ ਗਿਆ ਰੱਦ?

ਰਾਜ ਸਰਕਾਰ ਦੀ ਲਾਇਸੈਂਸਿੰਗ ਅਥਾਰਟੀ ਨੇ ਪਤੰਜਲੀ ਆਯੁਰਵੇਦ ਅਤੇ ਦਿਵਿਆ ਫਾਰਮੇਸੀ ਦੀਆਂ 14 ਦਵਾਈਆਂ ਅਤੇ ਉਤਪਾਦਾਂ ਦੇ ਨਿਰਮਾਣ ਲਾਇਸੈਂਸਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ ਸਬੰਧਤ ਵਿਭਾਗਾਂ ਨੂੰ ਸਖ਼ਤ ਕਾਰਵਾਈ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ।

ਇਹ ਹੁਕਮ ਇਸ ਮਹੀਨੇ ਦੇ ਸ਼ੁਰੂ ਵਿੱਚ ਡਰੱਗਜ਼ ਐਂਡ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ ਅਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਇਨ੍ਹਾਂ ਉਤਪਾਦਾਂ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ਬਾਰੇ ਕੰਪਨੀ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਜਾਰੀ ਕੀਤਾ ਗਿਆ ਹੈ।

ਹੁਕਮਾਂ ਮੁਤਾਬਕ ਦਿਵਿਆ ਫਾਰਮੇਸੀ ਦੇ ਉਤਪਾਦ ਜਿਨ੍ਹਾਂ ਦੇ ਨਿਰਮਾਣ ਲਾਇਸੈਂਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਸ਼ਵਾਸਰੀ ਗੋਲਡ, ਸ਼ਵਾਸਰੀ ਵਤੀ, ਬ੍ਰੋਂਕੋਮ, ਸ਼ਵਾਸਰੀ ਪ੍ਰਵਾਹੀ, ਸ਼ਵਾਸਰੀ ਅਵਲੇਹਾ, ਮੁਕਤਾ ਵਤੀ ਐਕਸਟਰਾ ਪਾਵਰ, ਲਿਪੀਡਮ, ਬੀਪੀ ਗ੍ਰਿਟ, ਮਧੂਗ੍ਰਿਤ, ਪਤੰਜਲੀ ਦ੍ਰਿਸ਼ਟੀ ਆਈ ਡ੍ਰੌਪ, ਆਈਗ੍ਰਿਟ ਗੋਲਡ ਅਤੇ ਮਧੁਨਾਸ਼ਿਨੀ ਵਤੀ ਐਕਸਟ੍ਰਾ ਪਾਵਰ ਸ਼ਾਮਲ ਹਨ।

ਕਿਉਂ ਕੀਤਾ ਗਿਆ ਲਾਇਸੈਂਸ ਰੱਦ?

ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਕਾਰਨ ਲਾਇਸੈਂਸ ਰੱਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਸੂਬਾ ਸਰਕਾਰ ਨੇ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਲਾਇਸੈਂਸਿੰਗ ਅਥਾਰਟੀ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਵੀ ਦਾਇਰ ਕੀਤਾ ਹੈ।

ਉੱਥੇ ਹੀ ਦੂਜੇ ਪਾਸੇ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਖੁਫੀਆ ਵਿਭਾਗ ਨੇ ਪਤੰਜਲੀ ਫੂਡਸ ਨੂੰ ਕਾਰਨ ਦੱਸੋ ਨੋਟਿਸ ਭੇਜ ਦਿੱਤਾ ਹੈ | ਜਿਸ ਵਿੱਚ ਕੰਪਨੀ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਇਸ ਤੋਂ 27.46 ਕਰੋੜ ਰੁਪਏ ਦਾ ਇਨਪੁਟ ਟੈਕਸ ਕ੍ਰੈਡਿਟ ਕਿਉਂ ਨਾ ਵਸੂਲਿਆ ਜਾਵੇ।

ਯੋਗ ਗੁਰੂ ਰਾਮਦੇਵ ਦੀ ਅਗਵਾਈ ਵਾਲੀ ਪਤੰਜਲੀ ਆਯੁਰਵੇਦ ਗਰੁੱਪ ਦੀ ਕੰਪਨੀ ਨੂੰ 26 ਅਪ੍ਰੈਲ ਨੂੰ ਰੈਗੂਲੇਟਰ ਕੋਲ ਕੰਪਨੀ ਵੱਲੋਂ ਦਾਇਰ ਕੀਤੇ ਵੇਰਵਿਆਂ ਮੁਤਾਬਕ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ, ਚੰਡੀਗੜ੍ਹ ਜ਼ੋਨਲ ਯੂਨਿਟ ਤੋਂ ਇੱਕ ਨੋਟਿਸ ਮਿਲਿਆ ਹੈ। ਇਹ ਕੰਪਨੀ ਮੁੱਖ ਤੌਰ ‘ਤੇ ਖਾਣ ਵਾਲੇ ਤੇਲ ਦਾ ਕਾਰੋਬਾਰ ਕਰਦੀ ਹੈ। ਕੰਪਨੀ ਨੇ ਕਿਹਾ ਕਿ ‘ਕੰਪਨੀ ਨੂੰ ਕਾਰਨ ਦੱਸੋ ਨੋਟਿਸ ਮਿਲਿਆ ਹੈ। ਕੰਪਨੀ, ਇਸ ਦੇ ਅਧਿਕਾਰੀਆਂ ਅਤੇ ਅਧਿਕਾਰਤ ਹਸਤਾਖਰਕਰਤਾਵਾਂ ਨੂੰ ਕਾਰਨ ਦਿਖਾਉਣ ਲਈ ਕਿਹਾ ਗਿਆ ਹੈ ਕਿ 27,46,14,343 ਰੁਪਏ ਦੀ ਇਨਪੁਟ ਟੈਕਸ ਕ੍ਰੈਡਿਟ ਰਾਸ਼ੀ (ਵਿਆਜ ਸਮੇਤ) ਦੀ ਵਸੂਲੀ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਜੁਰਮਾਨਾ ਕਿਉਂ ਨਹੀਂ ਲਗਾਇਆ ਜਾਣਾ ਚਾਹੀਦਾ ਹੈ।

10 ਉਤਪਾਦਾਂ ਦੇ ਨਿਰਮਾਣ ਲਾਇਸੈਂਸ ਨੂੰ ਕੀਤਾ ਗਿਆ ਸਸਪੈਂਡ

ਵਸਤੂਆਂ ਅਤੇ ਸੇਵਾਵਾਂ ਕਰ (ਜੀਐਸਟੀ) ਖੁਫੀਆ ਵਿਭਾਗ ਨੇ ਕੇਂਦਰੀ ਵਸਤੂਆਂ ਅਤੇ ਸੇਵਾਵਾਂ ਕਾਨੂੰਨ, 2017 ਦੀ ਧਾਰਾ 74 ਅਤੇ ਉੱਤਰਾਖੰਡ ਰਾਜ ਦੀ ਧਾਰਾ 74 ਦੇ ਨਾਲ ਪੜ੍ਹਿਆ ਗਿਆ ਏਕੀਕ੍ਰਿਤ ਵਸਤੂਆਂ ਅਤੇ ਸੇਵਾਵਾਂ ਟੈਕਸ (ਆਈਜੀਐਸਟੀ) ਐਕਟ, 2017 ਦੀ ਧਾਰਾ 20 ਦੇ ਅਧੀਨ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਵਸਤੂਆਂ ਅਤੇ ਸੇਵਾਵਾਂ ਐਕਟ, 2017 ਅਤੇ ਹੋਰ ਲਾਗੂ ਉਪਬੰਧਾਂ ਦਾ ਹਵਾਲਾ ਦਿੰਦੇ ਹੋਏ ਨੋਟਿਸ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਾ ਵੜਿੰਗ ਵਲੋਂ ਚੋਣ ਨਿਸ਼ਾਨ ਪੰਜੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਾ ਕਹਿਣ ‘ਤੇ ਛਿੜਿਆ ਵਿਵਾਦ

ਇਸ ਦੇ ਨਾਲ ਹੀ ਪਤੰਜਲੀ ਦੀ ਦਿਵਿਆ ਫਾਰਮੇਸੀ ਦੇ 10 ਉਤਪਾਦਾਂ ਦੇ ਨਿਰਮਾਣ ਲਾਇਸੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸਦੀ ਜਾਣਕਾਰੀ ਉੱਤਰਾਖੰਡ ਡਰੱਗ ਵਿਭਾਗ ਦੀ ਲਾਇਸੈਂਸ ਅਥਾਰਟੀ ਦੇ ਇੱਕ ਆਦੇਸ਼ ਵਿੱਚ ਦਿੱਤੀ ਗਈ ਹੈ।

 

 

 

LEAVE A REPLY

Please enter your comment!
Please enter your name here