ਸਾਊਦੀ ਅਰਬ ਦਾ ਅਮਰੀਕਾ ਨੂੰ ਵੱਡਾ ਝਟਕਾ! 50 ਸਾਲ ਪੁਰਾਣੀ ਡੀਲ ਨੂੰ ਰੱਦ ਕਰਨ ਦਾ ਕੀਤਾ ਫੈਸਲਾ
ਸਾਊਦੀ ਅਰਬ ਤੋਂ ਅਮਰੀਕਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਸਾਊਦੀ ਅਰਬ ਨੇ ਅਮਰੀਕਾ ਦੇ ਨਾਲ 50 ਸਾਲ ਤੋਂ ਜਾਰੀ ਪੈਟਰੋਡਾਲਰ ਸਿਸਟਮ ਐਗਰੀਮੈਂਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਰਿਪੋਰਟ ਮੁਤਾਬਕ ਇਹ ਦਾਅਵਾ ਕੀਤਾ ਗਿਆ ਹੈ ਕਿ 8 ਜੂਨ 1974 ਨੂੰ ਇਸ ਡੀਲ ਦੀ ਮਿਆਦ ਖਤਮ ਹੋ ਗਈ ਹੈ। 9 ਜੂਨ ਨੂੰ ਇਸ ਸਾਊਦੀ ਅਰਬ ਅਤੇ ਅਮਰੀਕਾ ਨੇ ਡੀਲ ਨੂੰ ਫਿਰ ਤੋਂ ਰਿਨਿਊ ਨਹੀਂ ਕੀਤਾ।
ਸਾਊਦੀ ਅਰਬ ਇਸ ਡੀਲ ਨੂੰ ਵਧਾਉਣ ਲਈ ਤਿਆਰ ਨਹੀਂ
ਅਗਲੇ 180 ਦਿਨਾਂ ਵਿਚ ਕਿਸੇ ਵੀ ਦਿਨ ਇਸ ਨੂੰ ਰਿਨਿਊ ਕੀਤਾ ਜਾ ਸਕਦਾ ਹੈ। ਜਿਸ ਲਈ ਕਈ ਰਿਪੋਰਟਾਂ ਵਿਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਊਦੀ ਅਰਬ ਇਸ ਡੀਲ ਨੂੰ ਵਧਾਉਣ ਲਈ ਤਿਆਰ ਨਹੀਂ ਹਨ। ਅਜਿਹੇ ਵਿਚ ਹੁਣ ਸਾਊਦੀ ਅਰਬ ਆਪਣਾ ਤੇਲ ਕਿਸੇ ਵੀ ਕਰੰਸੀ ਵਿਚ ਵੇਚ ਸਕਦਾ ਹੈ। ਸਾਊਦੀ ਅਰਬ ਦੇ ਇਸ ਫੈਸਲੇ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਜਿਯੋਪਾਲਿਟਿਕਸ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਦੁਨੀਆ ਦੇ ਬਾਜ਼ਾਰ ਵਿਚ ਡਾਲਰ ਦੀ ਬਾਦਸ਼ਾਹਤ ਨੂੰ ਇਸ ਨਾਲ ਵੱਡਾ ਝਟਕਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ : ਅੱਜ ਫ੍ਰੀ ਹੋਵੇਗਾ ਲਾਡੋਵਾਲ ਟੋਲ ਪਲਾਜ਼ਾ , ਵਧਦੇ ਰੇਟਾਂ ਖਿਲਾਫ ਪ੍ਰਦਰਸ਼ਨ ਕਰਨਗੇ ਕਿਸਾਨ
ਅਜੇ ਤੱਕ ਨਹੀਂ ਕੀਤੀ ਗਈ ਕੋਈ ਪੁਸ਼ਟੀ
ਸਾਊਦੀ ਤੇਲ ਦੇ ਸਿਰਫ ਡਾਲਰ ਵਿਚ ਵੇਚੇ ਜਾਣ ਦੀ ਵਜ੍ਹਾ ਨਾਲ ਦੁਨੀਆ ਭਰ ਵਿਚ ਇਸ ਦੀ ਡਿਮਾਂਡ ਬਰਕਰਾਰ ਰਹਿੰਦੀ ਹੈ। ਜੇਕਰ ਤੇਲ ਜ਼ਿਆਦਾ ਵੇਚਿਆ ਜਾਵੇ ਤਾਂ ਵੀ ਡਾਲਰ ਦੀ ਸਪਲਾਈ ਜ਼ਿਆਦਾ ਹੋਵੇਗੀ ਤੇ ਜੇਕਰ ਤੇਲ ਉੁਤਪਾਦਨ ਵਿਚ ਗਿਰਾਵਟ ਦੀ ਵਜ੍ਹਾ ਨਾਲ ਇਸ ਦਾ ਰੇਟ ਵਧੇ ਤਾਂ ਵੀ ਡਾਲਰ ਦੀ ਕੀਮਤ ਵਧ ਜਾਂਦੀ ਹੈ। ਹਾਲਾਂਕਿ ਇਸ ਡੀਲ ਨੂੰ ਰੱਦ ਹੋਣ ਨੂੰ ਲੈ ਕੇ ਅਜੇ ਤੱਕ ਨਾ ਤਾਂ ਅਮਰੀਕਾ ਨੇ ਤੇ ਨਾ ਹੀ ਸਾਊਦੀ ਅਰਬ ਨੇ ਇਸਦੀ ਪੁਸ਼ਟੀ ਕੀਤੀ ਹੈ।