ਚੰਡੀਗੜ੍ਹ ਟੈਸਟ ਦੇਣ ਜਾ ਰਹੀ ਕੁੜੀ ਨਾਲ ਵਾਪਰਿਆ ਵੱਡਾ ਹਾਦਸਾ || Latest Update

0
44
A big accident happened to a girl who was going to take the Chandigarh test

ਚੰਡੀਗੜ੍ਹ ਟੈਸਟ ਦੇਣ ਜਾ ਰਹੀ ਕੁੜੀ ਨਾਲ ਵਾਪਰਿਆ ਵੱਡਾ ਹਾਦਸਾ

ਫਿਰੋਜ਼ਪੁਰ ਸਟੇਸ਼ਨ ਤੇ ਅੱਜ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਕਿ ਇੱਕ ਲੜਕੀ ਦਾ ਪੈਰ ਤਿਲਕਣ ਕਾਰਨ ਉਹ ਟ੍ਰੇਨ ਦੀ ਚਪੇਟ ਵਿੱਚ ਆ ਗਈ। ਜਿਸ ਕਾਰਨ ਲੜਕੀ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਲੜਕੀ ਟ੍ਰੇਨ ਰਾਹੀਂ ਚੰਡੀਗੜ੍ਹ ਜਾ ਰਹੀ ਸੀ ਤੇ ਉਸ ਨਾਲ ਇਹ ਭਾਣਾ ਵਾਪਰ ਗਿਆ। ਇਸ ਘਟਨਾ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਟ੍ਰੇਨ ਰਾਹੀਂ ਗੁਰੂ ਸਾਹਿਬ ਤੋਂ ਜਾ ਰਹੀ ਸੀ ਚੰਡੀਗੜ੍ਹ

ਲੜਕੀ ਟੈਸਟ ਦੇਣ ਲਈ ਟ੍ਰੇਨ ਰਾਹੀਂ ਗੁਰੂ ਸਾਹਿਬ ਤੋਂ ਚੰਡੀਗੜ੍ਹ ਜਾ ਰਹੀ ਸੀ। ਇਸ ਦੌਰਾਨ ਫਿਰੋਜ਼ਪੁਰ ਸਟੇਸ਼ਨ ਤੇ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਟ੍ਰੇਨ ਹੇਠਾਂ ਆ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰ ਫਿਰੋਜ਼ਪੁਰ ਪਹੁੰਚਿਆ। ਸਿਵਲ ਹਸਪਤਾਲ ਪਹੁੰਚ ਕੇ ਉਨ੍ਹਾਂ ਨੂੰ ਪਤਾ ਚਲਿਆ ਕਿ ਲੜਕੀ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਰਿੰਗ ਆਫ ਫਲੇਮ ਨਾਲ ਸ਼ੁਰੂ ਹੋਇਆ ਪੈਰਿਸ ਓਲੰਪਿਕ 2024, ਸਿੰਧੂ-ਕਮਲ ਨੇ ਸੀਨ ਨਦੀ ‘ਤੇ ਲਹਿਰਾਇਆ ਤਿਰੰਗਾ

ਦੱਸ ਦਈਏ ਕਿ ਮ੍ਰਿਤਕਾ ਮਾਪਿਆਂ ਦੀ ਇਕਲੌਤੀ ਧੀ ਸੀ। ਘਟਨਾ ਤੋਂ ਬਾਅਦ ਭੁੱਬਾਂ ਮਾਰਦੀ ਮ੍ਰਿਤਕਾ ਦੀ ਮਾਂ ਨੇ ਕਿਹਾ ਕਿ “ਮੇਰੀ ਸ਼ੇਰ ਵਰਗੀ ਬੱਚੀ ਸੀ”। ਫਿਲਹਾਲ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

 

 

 

 

 

 

 

 

LEAVE A REPLY

Please enter your comment!
Please enter your name here