ਕੇਦਾਰਨਾਥ ਪੈਦਲ ਮਾਰਗ ‘ਤੇ ਵਾਪਰਿਆ ਵੱਡਾ ਹਾਦਸਾ, ਪਹਾੜੀ ਤੋਂ ਡਿੱਗੇ ਪੱਥਰ, ਤਿੰਨ ਯਾਤਰੀਆਂ ਦੀ ਮੌਤ || Latest News

0
102
A big accident happened on Kedarnath footpath, stones fell from the hill, three passengers died

ਕੇਦਾਰਨਾਥ ਪੈਦਲ ਮਾਰਗ ‘ਤੇ ਵਾਪਰਿਆ ਵੱਡਾ ਹਾਦਸਾ, ਪਹਾੜੀ ਤੋਂ ਡਿੱਗੇ ਪੱਥਰ, ਤਿੰਨ ਯਾਤਰੀਆਂ ਦੀ ਮੌਤ

ਐਤਵਾਰ ਸਵੇਰੇ ਗੌਰੀਕੁੰਡ-ਕੇਦਾਰਨਾਥ ਪੈਦਲ ਮਾਰਗ ‘ਤੇ ਵੱਡਾ ਹਾਦਸਾ ਵਾਪਰਿਆ ਹੈ | ਜਿੱਥੇ ਕਿ ਚਿਰਬਾਸਾ ਨੇੜੇ ਪਹਾੜੀ ਤੋਂ ਅਚਾਨਕ ਵੱਡੀ ਮਾਤਰਾ ਵਿੱਚ ਮਲਬਾ ਅਤੇ ਪੱਥਰ ਡਿੱਗ ਪਏ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਯਾਤਰਾ ‘ਤੇ ਜਾ ਰਹੇ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਪੰਜ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿਚ ਦੋ ਯਾਤਰੀ ਮਹਾਰਾਸ਼ਟਰ ਦੇ ਦੱਸੇ ਜਾਂਦੇ ਹਨ ਅਤੇ ਬਾਕੀ ਲੋਕ ਸਥਾਨਕ ਹਨ। ਜ਼ਖਮੀਆਂ ਨੂੰ ਇਲਾਜ ਲਈ ਗੜੀਕੁੰਡ ਹਸਪਤਾਲ ਭੇਜਿਆ ਗਿਆ ਹੈ।

ਘਟਨਾ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਵਾਪਰੀ

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਵਾਪਰੀ | ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮ ਜਾਰੀ ਕਰ ਦਿੱਤਾ | ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਕਿਸ਼ੋਰ ਅਰੁਣ ਪਰਾਟੇ (31) ਵਾਸੀ ਨਾਗਪੁਰ ਮਹਾਰਾਸ਼ਟਰ, ਸੁਨੀਲ ਮਹਾਦੇਵ ਕਾਲੇ (24) ਜਾਲਨਾ ਮਹਾਰਾਸ਼ਟਰ, ਅਨੁਰਾਗ ਬਿਸ਼ਟ ਤਿਲਵਾੜਾ ਰੁਦਰਪ੍ਰਯਾਗ ਵਜੋਂ ਹੋਈ ਹੈ।

ਮੁੱਖ ਮੰਤਰੀ ਧਾਮੀ ਨੇ ਹਾਦਸੇ ‘ਤੇ ਕੀਤਾ ਦੁੱਖ ਪ੍ਰਗਟ

ਉੱਥੇ ਹੀ ਮੁੱਖ ਮੰਤਰੀ ਧਾਮੀ ਨੇ ਕੇਦਾਰਨਾਥ ਯਾਤਰਾ ਰੂਟ ‘ਤੇ ਹੋਏ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਉਨ੍ਹਾਂ ਲਿਖਿਆ, ‘ਪਹਾੜੀ ਤੋਂ ਮਲਬੇ ਅਤੇ ਭਾਰੀ ਪੱਥਰਾਂ ਦੇ ਡਿੱਗਣ ਕਾਰਨ ਕੁਝ ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਬੇਹੱਦ ਦੁਖਦ ਹੈ। ਘਟਨਾ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ, ਮੈਂ ਇਸ ਸਬੰਧ ‘ਚ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ‘ਚ ਹਾਂ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਮਾਤਮਾ ਵਿਛੜੀਆਂ ਰੂਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰਾਂ ਨੂੰ ਇਸ ਅਥਾਹ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ।

ਹਰ ਸਮੇਂ ਜ਼ਮੀਨ ਖਿਸਕਣ ਦਾ ਬਣਿਆ ਰਹਿੰਦਾ ਖ਼ਤਰਾ

ਧਿਆਨਯੋਗ ਹੈ ਕਿ ਕੇਦਾਰਨਾਥ ਦੇ 16 ਕਿਲੋਮੀਟਰ ਲੰਬੇ ਗੌਰੀਕੁੰਡ-ਕੇਦਾਰਨਾਥ ਪੈਦਲ ਮਾਰਗ ‘ਤੇ ਹਰ ਸਮੇਂ ਜ਼ਮੀਨ ਖਿਸਕਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਚਿਰਬਾਸਾ ਲੈਂਡਸਲਾਈਡ ਜ਼ੋਨ ਹੈ, ਜਿੱਥੇ ਹਰ ਬਰਸਾਤ ਦੇ ਮੌਸਮ ਵਿੱਚ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ। ਪਿਛਲੇ ਸਾਲ ਵੀ ਪਹਾੜੀ ਤੋਂ ਢਿੱਗਾਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਸੀ।

LEAVE A REPLY

Please enter your comment!
Please enter your name here