ਸੋਹਾਣਾ ਇਮਾਰਤ ਡਿੱਗਣ ਦਾ ਮਾਮਲਾ, 1 ਕੁੜੀ ਦੀ ਹੋਈ ਦਰਦਨਾਕ ਮੌ.ਤ
ਪਿੰਡ ਸੋਹਾਣਾ ਵਿਖੇ ਬੀਤੇ ਦਿਨ ਸ਼ਾਮ 5 ਵਜੇ ਦੇ ਕਰੀਬ ਇੱਕ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ ਸੀ, ਜਿਸ ਕਾਰਨ ਕਰੀਬ 15 ਲੋਕ ਮਲਬੇ ਹੇਠ ਦੱਬ ਗਏ ਸਨ। ਹਾਲਾਂਕਿ 2 ਲੜਕੀਆਂ ਨੂੰ ਬਾਹਰ ਕੱਢ ਲਿਆ ਗਿਆ ਸੀ ਅਤੇ ਦੇਰ ਰਾਤ ਤੱਕ ਬਚਾਅ ਕਾਰਜ ਜਾਰੀ ਸੀ। ਇਸ ਮਗਰੋਂ ਜਾਣਕਾਰੀ ਮਿਲੀ ਹੈ ਕਿ ਮਲਬੇ ‘ਚੋਂ ਕੱਢੀਆਂ ਗਈਆਂ ਲੜਕੀਆਂ ‘ਚੋਂ 1 ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਦ੍ਰਿਸ਼ਟੀ (29) ਨਿਵਾਸੀ ਸ਼ਿਮਲਾ ਵਜੋਂ ਹੋਈ ਹੈ। ਉਹ ਇਮਾਰਤ ’ਚ ਬਣੇ ਪੀ.ਜੀ. ’ਚ ਰਹਿੰਦੀ ਸੀ ਤੇ ਚੰਡੀਗੜ੍ਹ ਦੀ ਇਕ ਨਿੱਜੀ ਕੰਪਨੀ ’ਚ ਨੌਕਰੀ ਕਰਦੀ ਸੀ।
ਜਲੰਧਰ ‘ਚ AAP ਨੇ ਜਿੱਤੀਆਂ ਸਭ ਤੋਂ ਵੱਧ ਸੀਟਾਂ
ਜਾਣਕਾਰੀ ਅਨੁਸਾਰ ਇਸ ਤਿੰਨ ਮੰਜ਼ਿਲਾ ਇਮਾਰਤ ਦੇ ਬੇਸਮੈਂਟ ਅਤੇ ਗਰਾਊਂਡ ਫਲੋਰ ‘ਤੇ ਜਿੰਮ ਸਨ। ਪਹਿਲੀ ਮੰਜ਼ਿਲ ‘ਤੇ ਟਿਊਸ਼ਨ ਸੈਂਟਰ ਅਤੇ ਦੂਜੀ ਮੰਜ਼ਿਲ ‘ਤੇ ਪੀ.ਜੀ. ਸੀ। ਇਹ ਇਮਾਰਤ ਧਮਨ ਸਿੰਘ ਨਾਂ ਦੇ ਵਿਅਕਤੀ ਦੀ ਦੱਸੀ ਜਾਂਦੀ ਹੈ, ਜਿਸ ਨੇ ਨਵੀਂ ਇਮਾਰਤ ਬਣਾਉਣ ਲਈ ਕੁਝ ਦੁਕਾਨਾਂ ਨੂੰ ਢਾਹ ਦਿੱਤਾ ਸੀ ਅਤੇ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ।
ਹਾਦਸੇ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ
ਇਸ ਦੌਰਾਨ ਇਮਾਰਤ ਮਲਬੇ ਵਿਚ ਤਬਦੀਲ ਹੋ ਗਈ। ਹਾਦਸੇ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਆਸ-ਪਾਸ ਬਣੇ ਘਰਾਂ ਦੇ ਚੁੱਲ੍ਹੇ ਠੰਢੇ ਪਏ ਹਨ ਕਿਉਂਕਿ ਬਾਹਰ ਚੀਕ ਪੁਕਾਰ ਮਚੀ ਹੋਈ ਹੈ। ਕੋਈ ਆਪਣੇ ਭਰਾ ਨੂੰ ਲੱਭ ਰਿਹਾ ਹੈ ਅਤੇ ਕੋਈ ਆਪਣੀ ਮਾਂ ਅਤੇ ਕੋਈ ਪਿਤਾ ਨੂੰ ਲੱਭ ਰਿਹਾ ਹੈ।