ਦਿੱਲੀ ‘ਚ 5 ਸਾਲ ਦੀ ਬੱਚੀ ਨਾਲ ਹੋਇਆ ਜਬਰ ਜ਼ਿਨਾਹ

0
121

ਦਿੱਲੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਿੱਲੀ ਦੇ ਭਲਸਵਾ ਡੇਅਰੀ ਇਲਾਕੇ ‘ਚ 5 ਸਾਲਾ ਇਕ ਬੱਚੀ ਨੂੰ ਅਗਵਾ ਕਰ ਕੇ ਜਬਰ ਜ਼ਿਨਾਹ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਸ ਨੇ ਵੀਰਵਾਰ ਨੂੰ ਦਿੱਤੀ। ਪੁਲਿਸ ਅਨੁਸਾਰ ਬੁੱਧਵਾਰ ਸ਼ਾਮ ਲਾਪਤਾ ਹੋਣ ਤੋਂ ਪਹਿਲਾਂ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ। ਪੁਲਿਸ ਅਨੁਸਾਰ ਉਸ ਦੇ ਮਾਤਾ-ਪਿਤਾ ਨੇ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ ਭਲਸਵਾ ਡੇਅਰੀ ਥਾਣੇ ‘ਚ ਧਾਰਾ 363 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕੀਤੀ।

ਪੁਲਿਸ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 7 ਵਜੇ ਬੱਚੀ ਇਕ ਪਾਰਕ ‘ਚ ਮਿਲੀ। ਪੁਲਿਸ ਨੇ ਕਿਹਾ ਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਨਾਲ ਜਬਰ ਜ਼ਿਨਾਹ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਸ਼ਿਕਾਇਤ ‘ਚ ਆਈ.ਪੀ.ਸੀ. ਦੀ ਧਾਰਾ 376 ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪਾਕਸੋ) ਐਕਟ ਦੀ ਧਾਰਾ 6 ਨੂੰ ਵੀ ਜੋੜਿਆ ਗਿਆ ਹੈ।  ਪੁਲਿਸ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਦਾ ਪਤਾ ਲਗਾਉਣ ਲਈ ‘ਸਪੈਸ਼ਲ ਸਟਾਫ਼’ ਦੇ 10 ਦਲਾਂ ਦਾ ਗਠਨ ਕੀਤਾ ਗਿਆ ਹੈ।

ਇਸ ਘਟਨਾ ਬਾਰੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਵੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।ਉਨ੍ਹਾਂ ਨੇ ਲਿ ਖਿਆ ਹੈ ਕਿ ਦਿੱਲੀ ‘ਚ ਇੱਕ 5 ਸਾਲ ਦੀ ਬੱਚੀ ਨਾਲ ਬਲਾਤਕਾਰ ਹੋਇਆ ਹੈ।ਉਸ ਬੱਚੀ ਨੂੰ ਘਰ ਦੇ ਸਾਹਮਣੇ ਤੋਨ ਉਠਾ ਕੇ ਲੈ ਗਏ ਤੇ ਬੱਚੀ ਝੀਲ ਦੇ ਕੋਲ ਪਾਈ ਗਈ ਹੈ।ਹਸਪਤਾਲ ‘ਚ ਉਸਦੀ ਸਰਜਰੀ ਹੋਈ ਹੈ।ਮੇਰੀ ਟੀਮ ਉਸਦੇ ਨਾਲ ਹੈ।ਅਸੀਂ ਦਿੱਲੀ ਪੁਲਿਸ ਟੀਮ ਨੂੰ ਨੋਟਿਸ ਜਾਰੀ ਕੀਤਾ ਹੈ ਤਾਂ ਜੋ ਅਪਰਾਧੀ ਜਲਦ ਗ੍ਰਿਫਤਾਰ ਕੀਤਾ ਜਾ ਸਕੇ।

LEAVE A REPLY

Please enter your comment!
Please enter your name here