ਦੋ ਧੜਿਆਂ ‘ਚ 500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਈ ਝੜਪ , 19 ਸਾਲਾ ਨੌਜਵਾਨ ਦੀ ਹੋਈ ਮੌਤ
ਗੁਰਦਾਸਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਸਿਰਫ 500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋ ਗੁੱਟਾਂ ‘ਚ ਝਗੜਾ ਹੋ ਗਿਆ । ਜਿਸ ਕਾਰਨ ਇਸ ਝਗੜੇ ‘ਚ 19 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਕਿ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਕਾਹਨੂੰਵਾਨ ਵਿਖੇ ਲਿਜਾਇਆ ਗਿਆ, ਜਿੱਥੋਂ ਬਾਅਦ ਵਿੱਚ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਲੜਾਈ ਝਗੜੇ ਦੌਰਾਨ ਕੀਤਾ ਗਿਆ ਭਾਰੀ ਪਥਰਾਅ
ਮਿਲੀ ਜਾਣਕਾਰੀ ਮੁਤਾਬਕ ਇਸ ਲੜਾਈ ਝਗੜੇ ਦੌਰਾਨ ਭਾਰੀ ਪਥਰਾਅ ਵੀ ਕੀਤਾ ਗਿਆ। ਇਸਦਾ ਇੱਕ ਇੱਟ ਪਿੰਡ ਵਾਸੀ ਰਾਜਨ ਪੁੱਤਰ ਬਲਵਿੰਦਰ ਮਸੀਹ ਦੇ ਸਿਰੇ ਵਿੱਚ ਵੱਜ ਗਿਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ ਅਤੇ ਇਸ ਦੌਰਾਨ ਉਸਦਾ ਪਿਤਾ ਬਲਵਿੰਦਰ ਮਸੀਹ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਭਾਰਤੀ ਕਰਵਾਇਆ ਗਿਆ ਹੈ।
ਚੋਰੀ ਹੋਈ ਕਣਕ ਦੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਝਗੜਾ
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਅਤੇ ਰੋਹਤ ਮਸੀਹ ਪੁੱਤਰ ਰਵੀ ਮਸੀਹ ਨਸ਼ੇ ਕਰਨ ਦੇ ਆਦੀ ਹਨ ਅਤੇ ਉਹਨਾਂ ਕੁਝ ਦਿਨ ਪਹਿਲਾਂ ਮ੍ਰਿਤਕ ਨੌਜਵਾਨ ਰਾਜਨ ਮਸੀਹ ਦੇ ਭਰਾ ਸਾਜਨ ਮਸੀਹ ਨਾਲ ਮਿਲ ਕੇ ਗਵਾਂਢੀ ਦੇ ਘਰੋਂ ਕਣਕ ਚੋਰੀ ਕੀਤੀ ਸੀ। ਚੋਰੀ ਹੋਈ ਕਣਕ ਦੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅੱਜ ਸਵੇਰੇ ਇਹ ਝਗੜਾ ਹੋਇਆ ਸੀ। ਇਹ ਝਗੜਾ ਇਨ੍ਹਾਂ ਵੱਧ ਗਿਆ ਕਿ ਦੋਵੇਂ ਪਾਸੇ ਤੋਂ ਇੱਟਾਂ ਰੋੜਿਆਂ ਦੀ ਵਰਤੋਂ ਹੋਣ ਲੱਗੀ। ਪਰ ਇਸ ਮਾਮੂਲੀ ਜਿਹੇ ਝਗੜੇ ਨੇ 19 ਸਾਲ ਦੇ ਨੌਜਵਾਨ ਦੀ ਜਾਨ ਲੈ ਲਈ।
ਇਹ ਵੀ ਪੜ੍ਹੋ : ਖਰਾਬ ਮੌਸਮ ਕਾਰਨ ਰੋਕੀ ਗਈ ਅਮਰਨਾਥ ਯਾਤਰਾ, ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਇਸ ਸਬੰਧੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੇ ਥਾਣਾ ਕਾਹਨੂੰਵਾਨ ਦੇ SHO ਸਾਹਿਲ ਪਠਾਣੀਆ ਵੱਲੋਂ ਇਸ ਝਗੜੇ ਦੀ ਜਾਂਚ ਸ਼ੁਰੂ ਕਰਕੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਭੇਜਣ ਤੋਂ ਬਾਅਦ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। SHO ਸਾਹਿਲ ਪਠਾਣੀਆਂ ਨੇ ਦੱਸਿਆ ਕਿ ਰੋਪੀ ਵਿਅਕਤੀ ਅਜੇ ਆਪਣੇ ਘਰ ਤੋਂ ਫਰਾਰ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਯਤਨ ਸ਼ੁਰੂ ਕਰ ਦਿੱਤੇ ਗਏ ਹਨ।