18 ਰਾਜਾਂ ਦੇ 90 ਕਿਸਾਨ ਆਗੂ ਜੈਨੇਟਿਕ ਸੰਮੇਲਨ ‘ਚ ਹੋਏ ਸ਼ਾਮਲ
ਦੇਵੇਂਦਰ ਸ਼ਰਮਾ ਨੇ ਕਿਹਾ ਕਿ ਇਸ ਸੰਮੇਲਨ ਵਿੱਚ 18 ਰਾਜਾਂ ਦੇ 90 ਕਿਸਾਨ ਆਗੂ ਸ਼ਾਮਲ ਹੋਏ ਹਨ, ਇਹ ਸੰਮੇਲਨ ਜੈਨੇਟਿਕ ਤੌਰ ‘ਤੇ ਸੋਧੀਆਂ ਫਸਲਾਂ ਬਾਰੇ ਸੀ। ਸੰਮੇਲਨ ਦਾ ਮਕਸਦ ਕਿਸਾਨ ਆਗੂਆਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦੇਣਾ ਸੀ ਅਤੇ ਅੱਗੇ ਕੀ ਕੀਤਾ ਜਾ ਸਕਦਾ ਹੈ, ਇਸ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣੇ ਸਨ। ਅਸੀਂ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ‘ਤੇ ਕੇਂਦਰੀ ਵਾਤਾਵਰਣ ਮੰਤਰੀ ਨੂੰ ਪੱਤਰ ਦੇਣ ਦਾ ਫੈਸਲਾ ਕੀਤਾ ਹੈ।
ਹਰਭਜਨ ਸਿੰਘ ETO ਨੇ ਟੈਕਨੀਕਲ ਆਡਿਟ ਤੇ ਇੰਸਪੈਕਸ਼ਨ ਵਿੰਗ ਵੱਲੋਂ ਕੀਤੇ ਨਿਰੀਖਣਾਂ ਦਾ ਲਿਆ ਜਾਇਜ਼ਾ || Punjab News
ਜੈਨੇਟਿਕਤੌਰ ‘ਤੇ ਸੋਧੀਆਂ ਫਸਲਾਂ ਬਾਰੇ ਬਣਾਈ ਜਾਣ ਵਾਲੀ ਰਾਸ਼ਟਰੀ ਨੀਤੀ ਦੇ ਨਾਲ ਕਿਸਾਨਾਂ ਨੂੰ ਵੀ ਲਿਆ ਜਾ ਰਿਹਾ ਹੈ। ਇਸ ਨੀਤੀ ‘ਚ ਅਦਾਲਤ ਦੇ ਆਦੇਸ਼ ਤੋਂ ਬਾਅਦ ਕਿਸਾਨਾਂ ਅਤੇ ਸੂਬਿਆਂ ਨਾਲ ਮਿਲ ਕੇ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਬੀਟੀ ਕਪਾਹ ਦੀ ਫਸਲ ਸਭ ਤੋਂ ਪਹਿਲਾਂ ਜੀਐਮ ਫਸਲ ਵਿੱਚ ਆਈ ਸੀ ਅਤੇ ਇਸਦੇ ਮਾੜੇ ਪ੍ਰਭਾਵ ਵੇਖੇ ਗਏ ਸਨ। ਜਾਨਵਰ ਉਸ ਖੇਤ ਵਿੱਚ ਨਹੀਂ ਗਏ ਜਿੱਥੇ ਇਹ ਫ਼ਸਲਾਂ ਉਗਾਈਆਂ ਜਾਂਦੀਆਂ ਸਨ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪਹਿਲਾਂ ਕੀਟਨਾਸ਼ਕ ਬਾਹਰੋਂ ਫਸਲ ‘ਤੇ ਪਾਏ ਜਾਂਦੇ ਸਨ ਪਰ ਜੀਐਮ ਫਸਲ ‘ਚ ਪਹਿਲਾਂ ਹੀ ਕੀਟਨਾਸ਼ਕ ਬੀਜ ‘ਚ ਪਾਏ ਜਾਂਦੇ ਹਨ, ਜਿਸ ਦਾ ਬੁਰਾ ਅਸਰ ਪੈ ਸਕਦਾ ਹੈ। ਇਹ ਗੈਰ ਕੁਦਰਤੀ ਹਨ ਅਤੇ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।