ਪੰਜਾਬ ‘ਚ 9 ਸੀਨੀਅਰ IAS ਅਫਸਰਾਂ ਦੇ ਕੀਤੇ ਗਏ ਤਬਾਦਲੇ
ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ 9 ਆਈ.ਏ.ਐਸ ਅਫਸਰਾਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਪ੍ਰਦੀਪ ਕੁਮਾਰ ਨੂੰ ਜਲੰਧਰ ਡਵੀਜ਼ਨ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਅਮਿਤ ਢਾਕਾ ਯੋਜਨਾ ਦੇ ਪ੍ਰਸ਼ਾਸਨਿਕ ਸਕੱਤਰ ਹੋਣਗੇ। ਕੁਮਾਰ ਰਾਹੁਲ ਨੂੰ ਸਿਹਤ ਅਤੇ ਪਰਿਵਾਰ ਭਲਾਈ ਦਾ ਪ੍ਰਸ਼ਾਸਕੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਆਲੋਕ ਸ਼ੇਖਰ ਨੂੰ ਜੇਲ੍ਹ ਦਾ ਨਵਾਂ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਪਹਿਲਾ ਪੰਜਾਬ ਪੁਲਿਸ ਵਿੱਚ 23 IPS ਤੇ 4 PPS ਅਫਸਰਾਂ ਦੇ ਤਬਾਦਲੇ ਕੀਤੇ ਗਏ ਸਨ। ਜਿਸ ਵਿੱਚ ਅਮਨੀਤ ਕੋਂਡਲ ਨੂੰ ਬਠਿੰਡਾ ਦੇ SSP, ਨਾਨਕ ਸਿੰਘ ਨੂੰ ਪਟਿਆਲਾ ਦੇ SSP, ਅੰਕੁਰ ਗੁਪਤਾ ਨੂੰ ਮੋਗਾ ਦੇ ਨਵੇਂ SSP, ਗੌਰਵ ਤੁਰਾ ਨੂੰ SSP ਤਰਨਤਾਰਨ, ਨਵੀਨ ਸਿੰਗਲਾ ਨੂੰ DIG ਜਲੰਧਰ ਰੇਂਜ, ਸਤਿੰਦਰ ਸਿੰਘ ਨੂੰ DIG ਬਾਰਡਰ ਰੇਂਜ ਅੰਮ੍ਰਿਤਸਰ, ਗੁਰਪ੍ਰੀਤ ਭੁੱਲਰ ਨੂੰ IGP ਚੰਡੀਗੜ੍ਹ, ਅਸ਼ਵਨੀ ਕਪੂਰ ਨੂੰ ਫਰੀਦਕੋਟ ਰੇਂਜ ਦੇ DIG, ਗੁਰਮੀਤ ਸਿੰਘ ਚੌਹਾਨ ਨੂੰ AGTF (SAS ਨਗਰ) ਦੇ AIG, ਹਰਜੀਤ ਸਿੰਘ ਨੂੰ ਵਿਜੀਲੈਂਸ ਬਿਊਰੋ SAS ਨਗਰ ਦੇ DIG, ਦਲਜਿੰਦਰ ਸਿੰਘ ਨੂੰ ਪਠਾਨਕੋਟ ਦੇ ਨਵੇਂ SSP, ਹਰਕਮਲਪ੍ਰੀਤ ਨੂੰ ਜਲੰਧਰ ਦਿਹਾਤੀ ਦੇ ਨਵੇਂ SSP ਅਤੇ ਵਰਿੰਦਰ ਬਰਾੜ ਨੂੰ ਫਾਜ਼ਿਲਕਾ ਦੇ ਨਵੇਂ SSP ਨਿਯੁਕਤ ਕੀਤਾ ਗਿਆ ਹੈ।