ਚੋਣ ਡਿਊਟੀ ‘ਤੇ ਜਾ ਰਹੇ 9 ਮੁਲਾਜ਼ਮਾਂ ਦੀ ਹੋਈ ਮੌਤ , ਕਈਆਂ ਦੀ ਹਾਲਤ ਨਾਜ਼ੁਕ
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲੇ ‘ਚ ਚੋਣ ਡਿਊਟੀ ‘ਤੇ ਤਾਇਨਾਤ 9 ਕਰਮਚਾਰੀਆਂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ ਹੈ । ਭਿਆਨਕ ਪੈ ਰਹੀ ਗਰਮੀ ਕਾਰਨ ਚੋਣ ਡਿਊਟੀ ‘ਤੇ ਗਏ 6 ਹੋਮਗਾਰਡ, 1 ਸਿਹਤ ਵਿਭਾਗ ਦਾ ਕਰਮਚਾਰੀ, 1 ਹੋਰ ਅਧਿਕਾਰੀ ਅਤੇ 1 ਸਿਹਤ ਵਿਭਾਗ ਦੇ ਅਫ਼ਸਰ ਦੀ ਮੌਤ ਹੋ ਗਈ ਹੈ । ਜਦਕਿ 20 ਹੋਮ ਗਾਰਡਜ਼ ਨੂੰ ਟਰੌਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ |
ਗਰਮੀ ਕਾਰਨ 9 ਮੁਲਾਜ਼ਮਾਂ ਦੀ ਹੋਈ ਮੌਤ
ਸ਼ਨੀਵਾਰ ਨੂੰ ਹੋਣ ਵਾਲੀ ਵੋਟਿੰਗ ਲਈ ਵੱਖ-ਵੱਖ ਜ਼ਿਲਿਆਂ ਤੋਂ ਹੋਮਗਾਰਡਜ਼ ਚੋਣ ਡਿਊਟੀ ‘ਤੇ ਪਹੁੰਚੇ ਹੋਏ ਸਨ। ਜਿਸਦੇ ਚੱਲਦਿਆਂ ਮਿਰਜ਼ਾਪੁਰ ‘ਚ ਚੋਣ ਡਿਊਟੀ ‘ਤੇ ਲੱਗੇ 9 ਮੁਲਾਜ਼ਮਾਂ ਦੀ ਗਰਮੀ ਕਾਰਨ ਮੌਤ ਹੋ ਗਈ। ਸਾਰੇ ਹੋਮ ਗਾਰਡ ਚੋਣ ਡਿਊਟੀ ਲਈ ਦੂਜੇ ਜ਼ਿਲ੍ਹਿਆਂ ਤੋਂ ਮਿਰਜ਼ਾਪੁਰ ਪੁੱਜੇ ਹੋਏ ਸਨ। ਜਿੱਥੇ ਪੌਲੀਟੈਕਨਿਕ ਕਾਲਜ ਪਹੁੰਚਦੇ ਹੀ ਉਹ ਇਕ-ਇਕ ਕਰਕੇ ਬੇਹੋਸ਼ ਹੋਣ ਲੱਗ ਪਏ | ਮਰਨ ਵਾਲੇ 6 ਹੋਮ ਗਾਰਡਾਂ ਤੋਂ ਇਲਾਵਾ 1 ਸਿਹਤ ਵਿਭਾਗ ਦਾ ਕਰਮਚਾਰੀ, 1 ਅਧਿਕਾਰੀ ਅਤੇ 1 ਸਿਹਤ ਵਿਭਾਗ ਦਾ ਅਫਸਰ ਸ਼ਾਮਲ ਹੈ। ਇੰਨਾ ਹੀ ਨਹੀਂ ਜ਼ਿਲ੍ਹੇ ਦੇ ਡਵੀਜ਼ਨਲ ਹਸਪਤਾਲ ਵਿੱਚ ਸਥਿਤ ਟਰੌਮਾ ਸੈਂਟਰ ਵਿੱਚ 20 ਤੋਂ ਵੱਧ ਹੋਮਗਾਰਡਾਂ ਨੂੰ ਦਾਖ਼ਲ ਕਰਵਾਇਆ ਗਿਆ ਹੈ।
20 ਹੋਮਗਾਰਡ ਅਜੇ ਵੀ ਇਲਾਜ ਅਧੀਨ
ਵੱਡੀ ਗਿਣਤੀ ਵਿੱਚ ਹੋਮਗਾਰਡ ਜਵਾਨਾਂ ਨੂੰ ਬੇਹੋਸ਼ ਹੁੰਦੇ ਦੇਖ ਉਨ੍ਹਾਂ ਨੂੰ ਤੁਰੰਤ ਡਿਵੀਜ਼ਨਲ ਹਸਪਤਾਲ ਸਥਿਤ ਟਰੌਮਾ ਸੈਂਟਰ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ 6 ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਹੋਮਗਾਰਡ ਰਾਮਜੀਵਨ, ਸੱਤਿਆ ਪ੍ਰਕਾਸ਼, ਤ੍ਰਿਭੁਵਨ, ਰਾਮਕਰਨ, ਬਚਰਾਮ ਸ਼ਾਮਲ ਹਨ। ਇਸ ਤੋਂ ਇਲਾਵਾ 20 ਹੋਮ ਗਾਰਡ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ | ਮੈਡੀਕਲ ਕਾਲਜ ਦੇ ਪ੍ਰਿੰਸੀਪਲ ਆਰਬੀ ਕਮਲ ਦਾ ਕਹਿਣਾ ਹੈ ਕਿ ਹੁਣ ਤੱਕ 6 ਹੋਮਗਾਰਡਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਕੁੱਲ 23 ਵਿਅਕਤੀਆਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ 20 ਹੋਮਗਾਰਡ ਅਜੇ ਵੀ ਇਲਾਜ ਅਧੀਨ ਹਨ।
ਇਹ ਵੀ ਪੜ੍ਹੋ :ਲੋਕ ਸਭਾ ਚੋਣਾਂ ਦੇ ਮੱਦੇਨਜਰ AAP ਸਾਂਸਦ ਰਾਘਵ ਚੱਢਾ ਨੇ ਮੋਹਾਲੀ ਵਿਚ ਪਾਈ ਵੋਟ
ਜ਼ਿਲ੍ਹਾ ਮੈਜਿਸਟਰੇਟ ਪ੍ਰਿਅੰਕਾ ਨਿਰੰਜਨ ਨੇ 5 ਹੋਮਗਾਰਡਾਂ ਦੀ ਮੌਤ ਨੂੰ ਸਵੀਕਾਰ ਕਰ ਲਿਆ ਹੈ। ਇਸੇ ਹਸਪਤਾਲ ‘ਚ ਦਾਖਲ ਬਿਮਾਰ ਹੋਮਗਾਰਡ ਦਾ ਕਹਿਣਾ ਹੈ ਕਿ ਗਰਮੀ ਕਾਰਨ ਉਸ ਨੂੰ ਚੱਕਰ ਆਉਣ ਲੱਗੇ, ਜਿਸ ਤੋਂ ਬਾਅਦ ਉਸ ਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਅਤੇ ਉਹ ਬੇਹੋਸ਼ ਹੋ ਗਏ।