ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ‘ਚ 9 ਵਜੇ ਤਕ ਹੋਈ 9.7 ਫੀਸਦੀ ਵੋਟਿੰਗ
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਸਵੇਰ ਤੋਂ ਹੀ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ | ਇਸੇ ਦੇ ਤਹਿਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਵੀ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ | ਇਸ ਸਬੰਧੀ ਜਦੋਂ ਵੱਖ-ਵੱਖ ਪਿੰਡਾਂ ਦੇ ਬੂਥਾਂ ਤੋਂ ਇਲਾਵਾ ਪਿੰਡ ਅਰਲੀਭੰਨ ਅਤੇ ਨਿੱਜਰਪੁਰ ਪੋਲਿੰਗ ਸਟੇਸ਼ਨ ਦਾ ਜਾਇਜ਼ਾ ਲਿਆ ਤਾਂ 8 ਵਜੇ ਤੱਕ ਅਰਲੀਭੰਨ ਬੂਥ ਤੇ 68 ਵੋਟਾਂ ਅਤੇ ਨਿੱਜਰ ਪੁਰ ‘ਚ 18 ਦੇ ਕਰੀਬ ਵੋਟਾਂ ਪਈਆਂ ਸਨ ਬੂਥਾਂ ‘ਤੇ ਵੋਟਰਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।
ਇਸ ਤੋਂ ਇਲਾਵਾ ਜਿੱਥੇ ਪੋਲਿੰਗ ਸਟੇਸ਼ਨਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਸਖਤੀ ਵਰਤਦਿਆਂ ਹੋਇਆਂ ਬੂਥਾਂ ਤੇ ਮੋਬਾਈਲ ਫੋਨ ਲੈ ਜਾਣ ਦੀ ਪਾਬੰਦੀ ਹੈ ਉਥੇ ਪੋਲਿੰਗ ਸਟੇਸ਼ਨ ਤੇ ਪੁਲਿਸ ਸੁਰੱਖਿਆ ਕਰਮਚਾਰੀ ਕੁਰਸੀ ‘ਤੇ ਬੈਠ ਕੇ ਡਿਊਟੀ ਅਤੇ ਫੋਨ ਕਰਦੇ ਵੇਖੇ ਗਏ।