ਕਠੂਆ ‘ਚ ਦਹਿਸ਼ਤਗਰਦਾਂ ਦੇ 8 ਮਦਦਗਾਰ ਗ੍ਰਿਫਤਾਰ
ਜੰਮੂ-ਕਸ਼ਮੀਰ ਦੇ ਕਠੂਆ ‘ਚ ਪੁਲਸ ਨੇ ਸੋਮਵਾਰ (12 ਅਗਸਤ) ਨੂੰ 8 ਓਵਰ ਗਰਾਊਂਡ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜੈਸ਼ ਦੇ ਅੱਤਵਾਦੀ ਮਾਡਿਊਲ ਦੇ ਇਨ੍ਹਾਂ ਵਰਕਰਾਂ ਨੇ 26 ਜੂਨ ਨੂੰ ਡੋਡਾ ‘ਚ ਮਾਰੇ ਗਏ ਜੈਸ਼ ਦੇ 3 ਅੱਤਵਾਦੀਆਂ ਦੀ ਮਦਦ ਕੀਤੀ ਸੀ। ਇਨ੍ਹਾਂ ਓਵਰ ਗਰਾਊਂਡ ਵਰਕਰਾਂ ਨੇ ਸਰਹੱਦ ਪਾਰ ਕਰਕੇ ਡੋਡਾ ਦੇ ਜੰਗਲਾਂ ਅਤੇ ਪਹਾੜੀਆਂ ਤੱਕ ਪਹੁੰਚਣ ਵਿੱਚ ਅੱਤਵਾਦੀਆਂ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਖਾਣ-ਪੀਣ ਅਤੇ ਰਹਿਣ ਲਈ ਜਗ੍ਹਾ ਵੀ ਮੁਹੱਈਆ ਕਰਵਾਈ ਗਈ।
ਮਨੂ ਭਾਕਰ ਤੇ ਨੀਰਜ ਚੋਪੜਾ ਦਾ ਕੀ ਹੋਵੇਗਾ ਵਿਆਹ? ਮਨੂ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ ॥ Latest News
ਸਬੂਤ ਮਿਲਣ ਤੋਂ ਬਾਅਦ ਅੱਠ ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ
ਅੱਤਵਾਦੀ ਮਾਡਿਊਲ ਦੇ ਇਹ ਵਰਕਰ ਪਾਕਿਸਤਾਨ ‘ਚ ਬੈਠੇ ਜੈਸ਼ ਦੇ ਹੈਂਡਲਰਾਂ ਦੇ ਸੰਪਰਕ ‘ਚ ਵੀ ਸਨ। 26 ਜੂਨ ਦੇ ਐਨਕਾਊਂਟਰ ਤੋਂ ਬਾਅਦ ਕੇਂਦਰੀ ਏਜੰਸੀਆਂ ਨੇ ਪੁਲਿਸ ਨੂੰ ਇਨ੍ਹਾਂ ਵਰਕਰਾਂ ਦੇ ਗੰਡੋਹ ਵਿੱਚ ਲੁਕੇ ਹੋਣ ਦੀ ਸੂਚਨਾ ਦਿੱਤੀ ਸੀ। ਪੁਲਸ ਨੇ ਦੱਸਿਆ ਕਿ ਇਨਪੁਟ ਮਿਲਣ ਤੋਂ ਬਾਅਦ ਗੰਡੋਹ ‘ਚ 50 ਤੋਂ ਜ਼ਿਆਦਾ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਸਬੂਤ ਮਿਲਣ ਤੋਂ ਬਾਅਦ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਨੇ ਪੁੱਛਗਿੱਛ ਦੌਰਾਨ ਅੱਤਵਾਦੀਆਂ ਦੀ ਮਦਦ ਕਰਨ ਦੀ ਗੱਲ ਕਬੂਲ ਕੀਤੀ।