ਬਾਬਾ ਸਿੱਦੀਕੀ ਕਤਲ ਕਾਂਡ ‘ਚ ਲਾਰੈਂਸ ਦੇ 7 ਨਿਸ਼ਾਨੇਬਾਜ਼ ਗ੍ਰਿਫ਼ਤਾਰ, ਪੜ੍ਹੋ ਵੇਰਵਾ
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਮਾਮਲੇ ‘ਚ ਗੈਂਗਸਟਰ ਲਾਰੈਂਸ ਦੇ 7 ਦੋਸ਼ੀਆਂ ਨੂੰ ਵੱਖ-ਵੱਖ ਸੂਬਿਆਂ ‘ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਵੱਡੀ ਗਿਣਤੀ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ ਵਿਚੋਂ ਇਕ ਲੁਧਿਆਣਾ ਦਾ ਰਹਿਣ ਵਾਲਾ ਹੈ। ਮੁਲਜ਼ਮ ਦੀ ਪਛਾਣ ਸੁਜੀਤ ਕੁਮਾਰ ਉਰਫ਼ ਬੱਬੂ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਟਰੂਡੋ ਨੇ ਕੈਨੇਡਾ ਫਸਟ ਪਾਲਿਸੀ ਦਾ ਕੀਤਾ ਐਲਾਨ, ਇੱਥੇ ਪੜ੍ਹੋ ਪੂਰੀ ਖਬਰ
ਲੁਧਿਆਣਾ ਦੇ ਐਸਪੀ-ਡੀ ਅਮਨਦੀਪ ਸਿੰਘ ਬਰਾੜ ਨੇ ਮੁੰਬਈ ਪੁਲਿਸ ਅਤੇ ਦਿੱਲੀ ਸਪੈਸ਼ਲ ਸੈੱਲ ਦੀ ਸੂਚਨਾ ਤੋਂ ਬਾਅਦ ਸ਼ੁੱਕਰਵਾਰ (25 ਅਕਤੂਬਰ) ਨੂੰ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਵਿਕਰਮ, ਕੈਲਾਸ਼, ਏਐਸਆਈ ਰਘੁਬੀਰ ਸਿੰਘ ਅਤੇ ਸੀਆਈਏ-2 ਦੇ ਇੰਸਪੈਕਟਰ ਰਾਜੇਸ਼ ਸ਼ਰਮਾ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੁਜੀਤ ਸੁੰਦਰ ਨਗਰ ਭਾਮੀਆਂ ਵਿੱਚ ਲੁਕਿਆ ਹੋਇਆ ਹੈ।
ਨਿਤਿਨ ਨੇ ਬਾਬਾ ਸਿੱਦੀਕੀ ਦੀ ਰੇਕੀ ਕੀਤੀ
ਫਿਲਹਾਲ ਉਹ ਮੁੰਬਈ ਵਿੱਚ ਰਹਿੰਦਾ ਹੈ, ਪਰ ਲੁਧਿਆਣਾ ਵਿੱਚ ਆਪਣੇ ਸਹੁਰੇ ਘਰ ਆ ਗਿਆ ਹੈ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਸੁਜੀਤ ਨੂੰ ਫੜ ਲਿਆ। ਸੁਜੀਤ ਕੁਮਾਰ ‘ਤੇ ਦੋਸ਼ੀ ਨਿਤਿਨ ਦੇ ਖਾਤੇ ‘ਚ ਪੈਸੇ ਜਮ੍ਹਾ ਕਰਵਾਉਣ ਦਾ ਦੋਸ਼ ਹੈ। ਨਿਤਿਨ ਨੇ ਬਾਬਾ ਸਿੱਦੀਕੀ ਦੀ ਰੇਕੀ ਕੀਤੀ ਸੀ।
ਪੁਲਿਸ ਸੂਤਰਾਂ ਅਨੁਸਾਰ ਸ਼ੂਟਰਾਂ ਨੇ ਹਰਿਆਣਾ ਦੇ ਸਾਬਕਾ ਵਿਧਾਇਕ ਦੇ ਭਤੀਜੇ ਸੁਨੀਲ ਪਹਿਲਵਾਨ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਇਸ ਦੇ ਲਈ ਸਾਰਿਆਂ ਨੇ ਉਸ ਦੀ ਰੇਕੀ ਵੀ ਕੀਤੀ ਸੀ।