ਬਿਨ੍ਹਾਂ ਮੈਚ ਖੇਡੇ ਗਏ ਹੀ ਕਰੋੜਪਤੀ ਬਣੇ 7 ਖਿਡਾਰੀ, ਜਾਣੋ 125 ਕਰੋੜ ‘ਚੋਂ ਕਿਸਨੂੰ ਮਿਲਣਗੇ ਕਿੰਨੇ ਕਰੋੜ? || T-20 World Cup

0
86
7 players became millionaires without playing a match, know who will get how many crores out of 125 crores?

ਬਿਨ੍ਹਾਂ ਮੈਚ ਖੇਡੇ ਗਏ ਹੀ ਕਰੋੜਪਤੀ ਬਣੇ 7 ਖਿਡਾਰੀ, ਜਾਣੋ 125 ਕਰੋੜ ‘ਚੋਂ ਕਿਸਨੂੰ ਮਿਲਣਗੇ ਕਿੰਨੇ ਕਰੋੜ?

ਟੀ-20 ਵਿਸ਼ਵ ਕੱਪ ਭਾਰਤੀ ਟੀਮ ਨੇ ਖਿਤਾਬ ਜਿੱਤ ਕੇ ਇਤਿਹਾਸ ਸਿਰਜਿਆ ਹੈ | ਜਿਸਦੇ ਚੱਲਦਿਆਂ ਭਾਰਤੀ ਟੀਮ ‘ਤੇ ਪੈਸਿਆਂ ਦੀ ਖੂਬ ਬਾਰਿਸ਼ ਹੋ ਰਹੀ ਹੈ। ਟੀਮ ਨੂੰ ICC ਤੇ BCCI ਨੇ ਮਾਲਾਮਾਲ ਕਰ ਦਿੱਤਾ ਹੈ। ICC ਨੇ ਜਿੱਥੇ ਟੀਮ ਨੂੰ ਜੇਤੂ ਰਾਸ਼ੀ ਦੇ ਰੂਪ ਵਿੱਚ 37 ਕਰੋੜ ਰੁਪਏ ਦਿੱਤੇ ਹਨ। ਉੱਥੇ ਹੀ BCCI ਨੇ ਟੀਮ ਇੰਡੀਆ ਨੂੰ 125 ਕਰੋੜ ਰੁਪਏ ਦਾ ਇਨਾਮ ਦਿੱਤਾ ਹੈ। ਹਰ ਖਿਡਾਰੀ ਦੇ ਹਿੱਸੇ ਵਿੱਚ ਕਰੋੜਾਂ ਰੁਪਏ ਆਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਾਹਮਣੇ ਆਇਆ ਹੈ ਕਿ ਕਿਸ ਖਿਡਾਰੀ ਨੂੰ ਕਿੰਨਾ-ਕਿੰਨਾ ਪੈਸਾ ਮਿਲੇਗਾ।

ਕਿਸਨੂੰ ਕਿੰਨੇ ਪੈਸੇ ਦਿੱਤੇ ਜਾਣਗੇ ?

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜੇਤੂ ਟੀਮ ਨੂੰ ਦਿੱਤੀ ਗਈ 125 ਕਰੋੜ ਰੁਪਏ ਦੀ ਰਾਸ਼ੀ ਨੂੰ ਖਿਡਾਰੀ ਤੇ ਸਪੋਰਟਿੰਗ ਸਟਾਫ ਦੋਹਾਂ ਵਿੱਚ ਵੰਡੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ 125 ਕਰੋੜ ਰੁਪਏ ਵਿੱਚੋਂ ਸਭ ਤੋਂ ਜ਼ਿਆਦਾ 5-5 ਕਰੋੜ ਰੁਪਏ 15 ਮੈਂਬਰੀ ਟੀਮ ਤੇ ਟੀਮ ਦੇ ਮੁਖ ਕੋਚ ਨੂੰ ਦਿੱਤੀ ਜਾਵੇਗੀ। ਇਸ ਦੇ ਬਾਅਦ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫ਼ੀਲਡਿੰਗ ਕੋਚ ਨੂੰ ਸਭ ਤੋਂ ਵੱਧ 2.50-2.50 ਕਰੋੜ ਰੁਪਏ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਅੱਜ ਤੋਂ ਬੰਦ ਹੋ ਜਾਵੇਗਾ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਪ੍ਰਚਾਰ , 2 ਦਿਨ ਲਈ ਸ਼ਰਾਬ ਦੇ ਠੇਕੇ ਰਹਿਣਗੇ ਬੰਦ

ਰਿਜ਼ਰਵ ਖਿਡਾਰੀ ਦੇ ਤੌਰ ‘ਤੇ ਚੁਣੇ ਗਏ 4 ਖਿਡਾਰੀਆਂ ਨੂੰ ਵੀ ਦਿੱਤੇ ਜਾਣਗੇ 1-1 ਕਰੋੜ ਰੁਪਏ

ਇਸ ਦੇ ਨਾਲ ਹੀ ਟੀਮ ਦੀ ਚੋਣ ਕਰਨ ਵਾਲੇ ਪੰਜ ਮੈਂਬਰਾਂ ਨੂੰ ਵੀ ਇਸ ਰਾਸ਼ੀ ਵਿੱਚੋਂ 1-1 ਕਰੋੜ ਰੁਪਏ ਦਿੱਤੇ ਜਾਣਗੇ। ਉੱਥੇ ਹੀ ਟੀਮ ਵਿੱਚ ਬਤੌਰ ਰਿਜ਼ਰਵ ਖਿਡਾਰੀ ਦੇ ਤੌਰ ‘ਤੇ ਚੁਣੇ ਗਏ 4 ਖਿਡਾਰੀਆਂ ਨੂੰ ਵੀ 1-1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਵਿੱਚ ਰਿੰਕੂ ਸਿੰਘ, ਸ਼ੁਭਮਨ ਗਿੱਲ, ਆਵੇਸ਼ ਖਾਨ ਤੇ ਖਲੀਲ ਅਹਿਮਦ ਸ਼ਾਮਿਲ ਹਨ। ਭਾਰਤੀ ਟੀਮ ਦੇ ਨਾਲ ਜੁੜੇ 3 ਫਿਜ਼ਿਓਥੈਰੇਪਿਸਟ, 3 ਥ੍ਰੋਡਾਊਨ ਮਾਹਿਰ, 2 ਮਾਲਿਸ਼ ਕਰਨ ਵਾਲੇ ਤੇ ਸਟ੍ਰੇਨਥ ਤੇ ਕੰਡੀਸ਼ਨਿੰਗ ਕੋਚ ਨੂੰ ਇਸ ਰਾਸ਼ੀ ਵਿੱਚੋਂ 2-2 ਕਰੋੜ ਰੁਪਏ ਮਿਲਣਗੇ। ਭਾਰਤੀ ਟੀਮ ਦੇ ਨਾਲ ਕੁੱਲ 42 ਲੋਕ ਟੀ-20 ਵਿਸ਼ਵ ਕੱਪ 2024 ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਸਨ। ਇਸ ਵਿੱਚ ਟੀਮ ਦੀ ਸੋਸ਼ਲ ਮੀਡੀਆ ਟੀਮ, BCCI ਸਟਾਫ ਮੈਂਬਰ, ਮੀਡੀਆ ਅਧਿਕਾਰੀ ਤੇ ਟੀਮ ਦੇ ਲਾਜਿਸਟਿਕਸ ਮੈਨੇਜਰ ਵੀ ਸ਼ਾਮਿਲ ਹਨ। ਇਨ੍ਹਾਂ ਸਾਰੇ ਲੋਕਾਂ ‘ਤੇ ਪੈਸਿਆਂ ਦੀ ਬਾਰਿਸ਼ ਹੋਵੇਗੀ।

 

 

 

 

LEAVE A REPLY

Please enter your comment!
Please enter your name here