ਹਿਮਾਚਲ ਵਿਚ ਕਾਂਗਰਸ ਸਰਕਾਰ ਵੱਲੋਂ 7 ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਨਵੇਂ ਮੰਤਰੀਆਂ ਵਿਚ ਕਰਨਲ ਧਨੀਰਾਮ ਸ਼ਾਂਡਿਲ ਨੂੰ ਸਭ ਤੋਂ ਪਹਿਲਾਂ ਸਹੁੰ ਚੁਕਾਈ। ਇਸ ਤੋਂ ਬਾਅਦ ਵਿਧਾਇਕ ਚੰਦਰ ਕੁਮਾਰ, ਹਰਸ਼ਵਰਧਨ, ਜਗਤ ਸਿੰਘ ਨੇਗੀ, ਰੋਹਿਤ ਠਾਕੁਰ, ਅਨਿਰੁਧ ਸਿੰਘ ਅਤੇ ਵਿਕਰਮਾਦਿੱਤਿਆ ਸਿੰਘ ਨੇ ਮੰਤਰੀ ਵਜੋਂ ਸਹੁੰ ਚੁੱਕੀ।
ਇਹ ਵੀ ਪੜ੍ਹੋ : ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਦੱਸ ਦੇਈਏ ਕਿ CM ਸੁਖਵਿੰਦਰ ਸੁੱਖੂ ਦੀ ਅਗਵਾਈ ਵਾਲੀ ਹਿਮਾਚਲ ਸਰਕਾਰ ਵਿੱਚ ਕੋਈ ਵੀ ਮਹਿਲਾ ਮੰਤਰੀ ਨਹੀਂ ਬਣੀ ਹੈ। ਮੁੱਖ ਮੰਤਰੀ ਸੁੱਖੂ ਨੇ ਇਸ ਤੋਂ ਪਹਿਲਾਂ ਮੰਤਰੀ ਬਣਨ ਤੋਂ ਖੁੰਝ ਗਏ 6 ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ (CPS) ਦੀ ਸਹੁੰ ਚੁਕਾਈ। ਇਨ੍ਹਾਂ ਵਿੱਚ ਸੁੰਦਰ ਸਿੰਘ ਠਾਕੁਰ, ਐਮਐਲ ਬਰਕਤਾ, ਰਾਮ ਕੁਮਾਰ, ਅਸ਼ੀਸ਼ ਬੁਟੇਲ, ਕਿਸ਼ੋਰੀ ਲਾਲ ਅਤੇ ਸੰਜੇ ਅਵਸਥੀ ਸ਼ਾਮਲ ਹਨ।