ਵਿਆਹ ਦੇ ਜਸ਼ਨ ਮਨਾਉਣ ਜਾ ਰਹੇ ਸੀ ਬਰਾਤੀ, ਹੜ੍ਹ ‘ਚ ਰੁੜ੍ਹੀ ਕਾਰ, 7 ਦੀ ਹੋਈ ਮੌ.ਤ || Today News

0
146

ਵਿਆਹ ਦੇ ਜਸ਼ਨ ਮਨਾਉਣ ਜਾ ਰਹੇ ਸੀ ਬਰਾਤੀ, ਹੜ੍ਹ ‘ਚ ਰੁੜ੍ਹੀ ਕਾਰ, 7 ਦੀ ਹੋਈ ਮੌ.ਤ

ਹੁਸ਼ਿਆਰਪੁਰ : ਪੰਜਾਬ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਭਾਰੀ ਮੀਂਹ ਕਾਰਨ ਪੰਜਾਬ-ਹਿਮਾਚਲ ਸਰਹੱਦ ‘ਤੇ ਵਸੇ ਜੈਜੋ ਦੋਆਬਾ ਦੇ ਬਾਹਰਵਾਰ ਚੋਅ ‘ਚ ਆਏ ਹੜ੍ਹ (Flood) ਵਿਚ ਬਰਾਤੀਆਂ ਨਾਲ ਭਰੀ ਇਕ ਇਨੋਵਾ ਗੱਡੀ (Inova) ਰੁੜ੍ਹ ਗਈ ਤੇ ਕੁਝ ਦੂਰ ਜਾ ਕੇ ਝਿੰਡਿਆਂ ਨੇੜੇ ਫਸ ਗਈ।

ਇਹ ਵੀ ਪੜ੍ਹੋ ਪਾਰਟੀ ਚੋਣ ਨਿਸ਼ਾਨ ‘ਤੇ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ ! ਪੰਚਾਇਤੀ ਰਾਜ ਕਾਨੂੰਨ ‘ਚ ਸੋਧ ਕਰਨ ਦੀ ਤਿਆਰੀ ‘ਚ ਸਰਕਾਰ || Punjab Update

ਗੱਡੀ ‘ਚ ਸਵਾਰ 11 ਬਰਾਤੀਆਂ ‘ਚੋਂ ਇਕ ਨੂੰ ਬਚਾਅ ਲਿਆ ਗਿਆ, 7 ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਜਦਕਿ ਤਿੰਨ ਬਰਾਤੀ ਅਜੇ ਵੀ ਲਾਪਤਾ ਹਨ। ਪਿੰਡ ਦੇ ਲੋਕਾਂ ਵੱਲੋਂ ਦੀਪਕ ਭਾਟੀਆ ਨਾਂ ਦੇ ਇਕ ਵਿਅਕਤੀ ਨੂੰ ਬਚਾਅ ਲਿਆ ਗਿਆ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪੁਲਿਸ ਅਤੇ ਪਿੰਡ ਵਾਸੀਆਂ ਵਲੋਂ ਰੁੜ੍ਹਨ ਵਾਲਿਆਂ ਦੀ ਭਾਲ ਜਾਰੀ

ਦੱਸਿਆ ਜਾ ਰਿਹਾ ਹੈ ਕਿ ਗੱਡੀ ‘ਚ ਸਵਾਰ ਵਿਅਕਤੀ ਇੱਕੋ ਪਰਿਵਾਰ ਨਾਲ ਸਬੰਧਤ ਹਨ ਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਦੇਹਰਾ ਮਹਿਤਪੁਰ ਤੋਂ ਨਵਾਂਸ਼ਹਿਰ ਵਿਆਹ ਲਈ ਜਾ ਰਹੇ ਸਨ। ਪੁਲਿਸ ਅਤੇ ਪਿੰਡ ਵਾਸੀਆਂ ਵਲੋਂ ਰੁੜ੍ਹਨ ਵਾਲਿਆਂ ਦੀ ਭਾਲ ਜਾਰੀ ਹੈ।

 

LEAVE A REPLY

Please enter your comment!
Please enter your name here