ਵੋਟਿੰਗ ਮਸ਼ੀਨਾਂ ‘ਚ ਧਾਂਦਲੀ, ਬੈਲਟ ਪੇਪਰ ‘ਤੇ ਹੀ ਹੋਣੀ ਚਾਹੀਦੀ ਹੈ ਵੋਟਿੰਗ – ਐਲੋਨ ਮਸਕ
ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਮਾਲਕ ਐਲੋਨ ਮਸਕ ਨੇ ਦਾਅਵਾ ਕੀਤਾ ਕਿ ਚੋਣਾਂ ਵਿੱਚ ਵੋਟਿੰਗ ਮਸ਼ੀਨਾਂ ਨਾਲ ਧਾਂਦਲੀ ਹੁੰਦੀ ਹੈ। ਅਮਰੀਕੀ ਨਿਊਜ਼ ਏਜੰਸੀ ਏਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਮਸਕ ਦਾ ਕਹਿਣਾ ਹੈ ਕਿ ਰਾਜਾਂ ਨੂੰ ਸਿਰਫ਼ ਕਾਗਜ਼ੀ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ। ਅਤੇ ਵੋਟਾਂ ਹੱਥੀਂ ਹੀ ਗਿਣੀਆਂ ਜਾਣ।
ਇਹ ਵੀ ਪੜ੍ਹੋ- ਰਾਜਸਥਾਨ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 12 ਦੀ ਮੌਤ
ਮਸਕ ਨੇ ਡੋਮੀਨੀਅਨ ਵੋਟਿੰਗ ਮਸ਼ੀਨਾਂ ਦਾ ਹਵਾਲਾ ਦਿੱਤਾ ਅਤੇ ਉਨ੍ਹਾਂ ਨੂੰ ਰਿਪਬਲਿਕਨ ਉਮੀਦਵਾਰਾਂ ਦੀ ਹਾਰ ਨਾਲ ਜੋੜਿਆ। ਮਸਕ ਨੇ ਕਿਹਾ ਕਿ ਇਹ ਮਸ਼ੀਨਾਂ ਫਿਲਾਡੇਲਫੀਆ ਅਤੇ ਐਰੀਜ਼ੋਨਾ ਰਾਜਾਂ ਵਿੱਚ ਵਰਤੀਆਂ ਜਾਂਦੀਆਂ ਹਨ ਪਰ ਕਈ ਹੋਰ ਰਾਜਾਂ ਵਿੱਚ ਨਹੀਂ। ਕੀ ਇਹ ਮਹਿਜ਼ ਇਤਫ਼ਾਕ ਹੈ?
ਮਸਕ ਨੇ ਜ਼ੋਰ ਦੇ ਕੇ ਕਿਹਾ ਕਿ ਕੰਪਿਊਟਰ ਪ੍ਰੋਗਰਾਮਾਂ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਹੈਕ ਕਰਨਾ ਆਸਾਨ ਹਨ। ਹਾਲਾਂਕਿ 2024 ਦੀਆਂ ਚੋਣਾਂ ਵਿੱਚ ਸਿਰਫ਼ 2 ਰਾਜ ਹੀ ਵੋਟਿੰਗ ਮਸ਼ੀਨਾਂ ਦੀ ਵਰਤੋਂ ਕਰਨ ਜਾ ਰਹੇ ਹਨ।
ਮਸ਼ੀਨ ਬਣਾਉਣ ਵਾਲੀ ਕੰਪਨੀ ਦਾ ਜਵਾਬੀ ਹਮਲਾ
ਕੰਪਨੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਡੋਮੀਨੀਅਨ ਫਿਲਾਡੇਲਫੀਆ ਰਾਜ ਵਿੱਚ ਸੇਵਾਵਾਂ ਪ੍ਰਦਾਨ ਨਹੀਂ ਕਰਦੀ ਹੈ। ਇਸ ਤੋਂ ਇਲਾਵਾ, ਡੋਮੀਨੀਅਨ ਦੀ ਵੋਟਿੰਗ ਪ੍ਰਣਾਲੀ ਵੋਟਰਾਂ ਦੁਆਰਾ ਪਹਿਲਾਂ ਹੀ ਪੁਸ਼ਟੀ ਕੀਤੇ ਬੈਲਟ ਪੇਪਰਾਂ ‘ਤੇ ਅਧਾਰਤ ਹੈ।