ਕਾਬੁਲ ’ਚ ਹੋਏ ਧਮਾਕੇ ’ਚ 53 ਵਿਦਿਆਰਥੀਆਂ ਦੀ ਹੋਈ ਮੌਤ, ਵਿਰੋਧ ‘ਚ ਅਫਗਾਨਿਸਤਾਨ ਦੀਆਂ ਮਹਿਲਾਵਾਂ ਨੇ ਕੀਤਾ ਪ੍ਰਦਰਸ਼ਨ

0
126

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਸਿੱਖਿਆ ਕੇਂਦਰ ਵਿੱਚ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ 53 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਸ ਦੇ ਵਿਰੋਧ ਵਿੱਚ ਪੱਛਮੀ ਅਫਗਾਨਿਸਤਾਨ ਦੇ ਹੇਰਾਤ ਵਿੱਚ ਮਹਿਲਾ ਵਿਦਿਆਰਥੀਆਂ ਨੇ ਰੈਲੀਆਂ ਕੱਢੀਆਂ ਅਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹੇਰਾਤ ਯੂਨੀਵਰਸਿਟੀ ਤੋਂ ਸੂਬਾਈ ਗਵਰਨਰ ਦੇ ਦਫ਼ਤਰ ਤੱਕ ਮਾਰਚ ਕੀਤਾ ਅਤੇ ‘ਨਸਲਕੁਸ਼ੀ ਬੰਦ ਕਰੋ’ ਅਤੇ ‘ਸਿੱਖਿਆ ਸਾਡਾ ਹੱਕ ਹੈ’ ਦੇ ਨਾਅਰੇ ਲਾਏ। ਇਸ ਦੌਰਾਨ ਤਾਲਿਬਾਨੀਆਂ ਨੇ ਮਹਿਲਾਵਾਂ ਨੂੰ ਰੋਕ ਦੇ ਹੋਏ ਗਵਰਨਰ ਦੇ ਦਫ਼ਤਰ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ। ਸ਼ਨੀਵਾਰ ਨੂੰ ਕਾਬੁਲ ਧਮਾਕੇ ਵਿੱਚ ਬਚਣ ਵਾਲਿਆਂ ਕੁੜੀਆਂ ਸਣੇ ਕਈ ਹੋਰ ਲੋਕਾਂ ਨੇ ਅਜਿਹਾ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ: ਅਮਰੀਕਾ ‘ਚ ਇੱਕ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਨੂੰ ਕੀਤਾ ਅਗਵਾ

ਸੰਯੁਕਤ ਰਾਸ਼ਟਰ ਮੁਤਾਬਕ ਹਮਲੇ ‘ਚ 46 ਵਿਦਿਆਰਥਣਾਂ ਸਮੇਤ ਘੱਟੋ-ਘੱਟ 53 ਲੋਕ ਮਾਰੇ ਗਏ ਅਤੇ 82 ਜ਼ਖ਼ਮੀ ਹੋ ਗਏ। ਪੀੜਤਾਂ ਵਿੱਚ ਜ਼ਿਆਦਾਤਰ ਸ਼ੀਆ ਹਜ਼ਾਰਾ ਭਾਈਚਾਰੇ ਦੀਆਂ ਮਹਿਲਾਵਾਂ ਸਨ। ਪੁਲਿਸ ਦੀ ਹਿਰਾਸਤ ‘ਚ ਇੱਕ ਮਹਿਲਾ ਦੀ ਮੌਤ ’ਤੇ ਈਰਾਨ ਵਿਚ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰ ਰਹੀਆਂ ਮਹਿਲਾਵਾਂ ਦੀ ਰੈਲੀ ’ਚ ਗੋਲੀਬਾਰੀ ਕੀਤੀ ਗਈ। ਇਸਲਾਮਿਕ ਗਣਤੰਤਰ ਦੀ ਨੈਤਿਕਤਾ ਪੁਲਿਸ ਦੁਆਰਾ ਹਿਰਾਸਤ ਵਿੱਚ ਲਏ ਗਏ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਗੁਆਂਢੀ ਦੇਸ਼ ਈਰਾਨ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ: ਗੈਂਗਸਟਰ ਰਣਜੀਤ ਸਿੰਘ ‘ਤੇ ਅਣਪਛਾਤੇ ਵਿਅਕਤੀਆਂ ਨੇ ਕੀਤੀ ਗੋਲੀਬਾਰੀ, ਹੋਈ ਮੌਤ

ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ਹੱਥਾਂ ਵਿੱਚ ਬੈਨਰ ਫੜ ਕੇ ਤਾਲਿਬਾਨੀ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਅਫਗਾਨਿਸਤਾਨ ‘ਚ ਮਹਿਲਾਵਾਂ ਦਾ ਸਰਕਾਰ ਦੇ ਤਾਲਿਬਾਨੀ ਫ਼ੈਸਲੇ ਦੇ ਖ਼ਿਲਾਫ਼ ਵੱਡੇ ਪੱਧਰ ‘ਤੇ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ‘ਤੇ ਹਵਾਈ ਫ਼ਾਇਰਿੰਗ ਕਰਦੀ ਤਾਲਿਬਾਨ ਸਰਕਾਰ ਦੀ ਇਕ ਵੀਡੀਓ ਸਾਹਮਣੇ ਆਈ ਹੈ। ਪੁਲਿਸ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਦੌਰਾਨ ਵੀ ਮਹਿਲਾਵਾਂ ਦਾ ਪ੍ਰਦਰਸ਼ਨ ਜਾਰੀ ਰਿਹਾ।

LEAVE A REPLY

Please enter your comment!
Please enter your name here