ਕੋਲਕਾਤਾ, 2 ਮਾਰਚ 2026 : ਪੱਛਮੀ ਬੰਗਾਲ (West Bengal) ਦੇ ਕੂਚ ਬਿਹਾਰ ਜਿਲੇ ‘ਚ ਪੱਥਰ ਕੱਟਣ ਵਾਲੇ ਕਾਰਖਾਨੇ ‘ਚ ਬਿਜਲੀ ਦੀ ਤਾਰ ਦੇ ਕਰੰਟ (Current) ਦੀ ਲਪੇਟ ‘ਚ ਆਉਣ ਨਾਲ ਪੰਜ ਮਜ਼ਦੂਰਾਂ ਦੀ ਮੌਤ (Death) ਹੋ ਗਈ ਹੈ ।
ਬਿਜਲੀ ਦੀ ਤਾਰ ਦੇ ਮਿਕਸਰ ਮਸ਼ੀਨ ਦੇ ਲੋਹੇ ਦੇ ਹਿੱਸੇ ਤੇ ਡਿੱਗਣ ਕਾਰਨ ਵਾਪਰਿਆ ਹਾਦਸਾ
ਇਸ ਦਰਦਨਾਕ ਹਾਦਸੇ ਤੋਂ ਬਾਅਦ ਦਿਨਹਾਟਾ ਥਾਣਾ ਖੇਤਰ ਦੇ ਅਧੀਨ ਆਉਣ ਵਾਲੇ ਇਲਾਕੇ ‘ਚ ਦਹਿਸ਼ਤ ਅਤੇ ਤਣਾਅ ਫੈਲ ਗਿਆ, ਜਿਸ ਤੋਂ ਬਾਅਦ ਪੁਲਸ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ । ਪੁਲਸ ਨੇ ਦੱਸਿਆ ਕਿ ਇਹ ਘਟਨਾ ਦਿਨਹਾਟਾ ਗ੍ਰਾਮ ਪੰਚਾਇਤ-ਦੋ ਦੇ ਅਧੀਨ ਗਾਰੇਰ ਮੱਠ ਇਲਾਕੇ ਦੇ ਕੋਲ ਹੋਈ । ਮੁਢਲੀ ਜਾਣਕਾਰੀ ਅਨੁਸਾਰ ਕਾਰਖਾਨੇ ‘ਚ ਕੰਮ ਚੱਲ ਰਿਹਾ ਸੀ, ਉਦੋਂ ਹੀ 11 ਹਜ਼ਾਰ ਵੋਲਟ (11 thousand volts) ਦੀ ਓਵਰਹੈੱਡ ਪਾਵਰ ਲਾਈਨ ਅਚਾਨਕ ਉੱਥੇ ਵਰਤੀ ਜਾ ਰਹੀ ਮਿਕਸਰ ਮਸ਼ੀਨ ਦੇ ਲੋਹੇ ਦੇ ਹਿੱਸੇ ‘ਤੇ ਡਿੱਗ ਗਈ । ਜਿਸ ਕਾਰਨ ਨੇੜੇ ਹੀ ਕੰਮ ਕਰ ਰਹੇ ਮਜ਼ਦੂਰ ਬਿਜਲੀ ਦੇ ਝਟਕੇ (Electric shocks) ਦੀ ਲਪੇਟ ‘ਚ ਆ ਗਏ ।
Read more : ਅੱਗ ਲੱਗਣ ਕਾਰਨ ਪੰਜ ਬੱਚਿਆਂ ਸਮੇਤ ਹੋਈ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ









