ਗੋਲਗੱਪਿਆਂ ਦੀ ਰੇਹੜੀ ਲਾਉਣ ਵਾਲੇ ਦੀ ਕਮਾਈ 40 ਲੱਖ, GST ਵਿਭਾਗ ਦੇ ਚੜ੍ਹ ਗਿਆ ਅੜਿੱਕੇ
ਅੱਜ -ਕੱਲ੍ਹ ਗੋਲਗੱਪੇ ਖਾਣਾ ਕਿਸ ਨੂੰ ਨਹੀਂ ਪਸੰਦ | ਲੋਕ ਗੋਲਗੱਪੇ ਖਾਣ ਦੇ ਇੰਨੇ ਚਾਹਵਾਨ ਹੁੰਦੇ ਹਨ ਕਿ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਸਮੇਂ ਇਹਨਾਂ ਨੂੰ ਖਾਣ ਪਹੁੰਚ ਜਾਂਦੇ ਹਨ | ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਗੋਲਗੱਪੇ ਦੀ ਰੇਹੜੀ ਲਾਉਣ ਵਾਲੇ ਵੀ ਲੱਖਾਂ ਦੇ ਵਿੱਚ ਕਮਾਈ ਕਰਦੇ ਹਨ |
ਅਜਿਹਾ ਹੀ ਇੱਕ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪਾਣੀਪੁਰੀ ਵੇਚਣ ਵਾਲੇ ਨੂੰ GST ਨੋਟਿਸ ਭੇਜਿਆ ਗਿਆ ਹੈ। ਇਸ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ ਹੈ। ਵਾਇਰਲ ਫੋਟੋ ਨੂੰ ਦੇਖ ਕੇ ਲੋਕ ਸੋਸ਼ਲ ਮੀਡੀਆ ‘ਤੇ ਕਾਫੀ ਹੈਰਾਨ ਹਨ। ਫੋਟੋ ਦੇਖ ਕੇ ਕੁਝ ਲੋਕ ਸੋਚ ਰਹੇ ਹਨ ਕਿ ਕੀ ਹੁਣ ਆਪਣਾ ਕਰੀਅਰ ਬਦਲਣ ਦਾ ਸਮਾਂ ਆ ਗਿਆ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਨਵੇਂ ਸਾਲ ‘ਤੇ ਅਧਿਆਪਕਾਂ ਨੂੰ ਵੱਡਾ ਤੋਹਫ਼ਾ
40 ਲੱਖ ਰੁਪਏ ਦੇ ਆਨਲਾਈਨ ਭੁਗਤਾਣ ਲਈ ਨੋਟਿਸ
ਇਸ ਪਾਣੀਪੁਰੀ ਵਿਕਰੇਤਾ ਨੂੰ 2023-24 ਵਿੱਚ 40 ਲੱਖ ਰੁਪਏ ਦੇ ਆਨਲਾਈਨ ਭੁਗਤਾਣ ਲਈ ਨੋਟਿਸ ਭੇਜਿਆ ਗਿਆ ਹੈ। ਜਿਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਤਾਮਿਲਨਾਡੂ ਗੁਡਸ ਐਂਡ ਸਰਵਿਸਿਜ਼ ਟੈਕਸ ਐਕਟ ਅਤੇ ਕੇਂਦਰੀ ਜੀਐਸਟੀ ਐਕਟ ਦੇ ਸੈਕਸ਼ਨ 70 ਦੇ ਉਪਬੰਧਾਂ ਦੇ ਤਹਿਤ ਜਾਰੀ ਕੀਤੇ ਗਏ 17 ਦਸੰਬਰ, 2024 ਦੇ ਨੋਟਿਸ ਅਨੁਸਾਰ ਪਾਣੀਪੁਰੀ ਵਿਕਰੇਤਾ ਨੂੰ ਵਿਅਕਤੀਗਤ ਰੂਪ ਵਿੱਚ ਪੇਸ਼ ਹੋਣ ਅਤੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ।