ਸਕੂਲ ਦੀ ਬਾਲਕੋਨੀ ਡਿੱਗਣ ਨਾਲ 40 ਬੱਚੇ ਹੋਏ ਜ਼ਖਮੀ , ਬਚਾਅ ਕਾਰਜ ਜਾਰੀ
ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਜਹਾਂਗੀਰਾਬਾਦ ਥਾਣਾ ਖੇਤਰ ਵਿੱਚ ਅਵਧ ਅਕੈਡਮੀ ਦੇ ਨਾਮ ਨਾਲ ਚਲਾਏ ਜਾ ਰਹੇ ਨਿੱਜੀ ਸਕੂਲ ਵਿੱਚ ਅੱਜ ਸਵੇਰੇ ਪਹਿਲੀ ਮੰਜ਼ਿਲ ਦਾ ਛੱਜਾ ਡਿੱਗਣ ਨਾਲ ਕਰੀਬ 40 ਬੱਚੇ ਜ਼ਖ਼ਮੀ ਹੋ ਗਏ। ਪੰਜ ਬੱਚਿਆਂ ਦੀ ਹਾਲਤ ਨਾਜ਼ੁਕ ਹੈ।
ਬਾਲਕੋਨੀ ‘ਤੇ ਇਕੱਠੇ ਹੋਏ ਬੱਚੇ
ਦਰਅਸਲ , ਬੱਚਿਆਂ ਦੀ ਪ੍ਰੀਖਿਆ ਅਵਧ ਅਕੈਡਮੀ ਸਕੂਲ ਵਿੱਚ ਹੋਣੀ ਸੀ। ਇਸ ਦੌਰਾਨ ਕਈ ਬੱਚੇ ਬਾਲਕੋਨੀ ‘ਤੇ ਇਕੱਠੇ ਹੋ ਗਏ। ਦਬਾਅ ਕਾਰਨ ਬਾਲਕੋਨੀ ਅਚਾਨਕ ਡਿੱਗ ਗਈ। ਸਕੂਲ ’ਚ 400 ਦੇ ਕਰੀਬ ਬੱਚੇ ਪੜ੍ਹਦੇ ਹਨ।
ਜਿਵੇਂ ਹੀ ਇਸ ਹਾਦਸੇ ਦੀ ਜਾਣਕਾਰੀ ਮਿਲੀ, ਬੱਚਿਆਂ ਦੇ ਮਾਪੇ ਤੁਰਤ ਸਕੂਲ ਪਹੁੰਚੇ। ਮੁੱਖ ਮੰਤਰੀ ਯੋਗੀ ਨੇ ਹਾਦਸੇ ਦਾ ਨੋਟਿਸ ਲਿਆ ਹੈ। ਇਸ ਦੇ ਨਾਲ-ਨਾਲ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚਣ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਏਅਰ ਇੰਡੀਆ ‘ਤੇ ਭਾਰੀ ਪੈ ਗਈਆਂ ਗਲਤੀਆਂ, DGCA ਨੇ ਲਗਾਇਆ 99 ਲੱਖ ਦਾ ਜੁਰਮਾਨਾ
ਸਕੂਲ ਵਿੱਚ ਪੜ੍ਹਦੇ ਕੁੱਲ 400 ਬੱਚੇ
ਦੱਸ ਦਈਏ ਕਿ ਸਕੂਲ ਵਿੱਚ ਕੁੱਲ 400 ਬੱਚੇ ਪੜ੍ਹਦੇ ਹਨ। ਕੁਝ ਕਲਾਸਾਂ ਪਹਿਲੀ ਮੰਜ਼ਲ ‘ਤੇ ਚੱਲਦੀਆਂ ਹਨ ਅਤੇ ਕੁਝ ਜ਼ਮੀਨੀ ਮੰਜ਼ਿਲ ‘ਤੇ ਹਨ। ਬੱਚੇ ਬਾਲਕੋਨੀ ਰਾਹੀਂ ਹੀ ਪਹਿਲੀ ਮੰਜ਼ਿਲ ਉਤੇ ਆਉਂਦੇ ਹਨ। ਹਾਦਸੇ ਦੇ ਸਮੇਂ ਬੱਚੇ ਬਾਲਕੋਨੀ ਦੇ ਨਾਲ ਬਣੀ ਪੌੜੀ ਥੱਲੇ ਪ੍ਰਾਰਥਨਾ ਕਰ ਰਹੇ ਸਨ। ਅਨਿਲ ਕੁਮਾਰ ਨੇ ਕਿਹਾ ਕਿ ਉਸ ਦਾ ਬੱਚਾ 6ਵੀਂ ਕਲਾਸ ਵਿਚ ਪੜ੍ਹਦਾ ਹੈ। ਅੱਜ ਉਸ ਦਾ ਪੇਪਰ ਸੀ। ਸਵੇਰੇ ਬੱਚਾ ਘਰੋਂ ਸਕੂਲ ਗਿਆ, ਫਿਰ ਸਕੂਲ ਦੀ ਬਾਲਕੋਨੀ ਡਿੱਗ ਗਈ, ਜਿਸ ਵਿੱਚ ਬਹੁਤ ਸਾਰੇ ਬੱਚੇ ਜ਼ਖਮੀ ਹੋਏ ਸਨ। ਉਸ ਦੇ ਬੱਚੇ ਨੂੰ ਵੀ ਸੱਟਾਂ ਵੱਜੀਆਂ ਹਨ।