20 ਲੱਖ ਰੁਪਏ ਲੈ ਕੇ ਵਪਾਰੀ ਨੂੰ ਛੱਡਣ ਵਾਲੇ 4 ਪੁਲਸ ਮੁਲਾਜ਼ਮ ਮੁਅੱਤਲ

0
34
Suspended

ਭੋਪਾਲ, 23 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਵਿਖੇ ਇਕ ਵਪਾਰੀ ਕੋਲੋਂ ਕਰੋੜਾਂ ਰੁਪਏ ਮਿਲਣ ‘ਤੇ ਪੁਲਸ ਮੁਲਾਜਮਾਂ (Police officers) ਵਲੋ ਕੁੱਝ ਲੱਖ ਰੁਪਏ ਲੈ ਕੇ ਛੱਡਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਇਕ ਵਪਾਰੀ ਦੀ ਕਾਰ ‘ਚੋਂ ਤਲਾਸ਼ੀ ਦੌਰਾਨ ਕਥਿਤ ਰੂਪ ‘ਚ ਇਕ ਕਰੋੜ ਰੁਪਏ ਜ਼ਬਤ ਕਰਨ ਤੇ ਫਿਰ 20 ਲੱਖ ਰੁਪਏ ਲੈ ਕੇ ਮੁਲਜ਼ਮ ਨੂੰ ਬਾਕੀ 80 ਲੱਖ ਰੁਪਏ ਦੀ ਰਕਮ ਸਮੇਤ ਛੱਡਣ ਦੇ ਦੋਸ਼ ਹੇਠ 4 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ (Suspended) ਕਰ ਦਿੱਤਾ ਗਿਆ ਹੈ । ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ।

ਕਦੋਂ ਦੀ ਇਹ ਘਟਨਾ

ਇਹ ਘਟਨਾ 19 ਮਾਰਚ ਨੂੰ ਗੁਨਾ ਜਿਲੇ ਦੇ ਧਾਰਨਾਵੜ ਪੁਲਸ ਸਟੇਸ਼ਨ ਅਧੀਨ ਆਉਂਦੇ ਰੁਥਾਈ ਚੌਕੀ ਖੇਤਰ ‘ਚ ਵਾਪਰੀ ਸੀ । ਗੁਜਰਾਤ ਦੇ ਨੰਬਰ ਦੀ ਐੱਸ. ਯੂ. ਵੀ. ਨੂੰ ਜਾਂਚ ਲਈ ਰੋਕਿਆ ਗਿਆ ਸੀ । ਦੌਰਾਨ ਕਾਰ ‘ਚੋਂ ਇਕ ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ ਸਨ । ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਬਜਾਏ ਪੁਲਸ ਮੁਲਾਜ਼ਮਾਂ ਨੇ ਕਥਿਤ ਤੌਰ `ਤੇ ਵਪਾਰੀ ਨਾਲ ਸੌਦਾ ਕੀਤਾ ਤੇ 20 ਲੱਖ ਰੁਪਏ ਲੈਣ ਤੋਂ ਬਾਅਦ ਕਾਰ ਛੱਡ ਦਿੱਤੀ । ਪੁਲਸ ਮੁਲਾਜ਼ਮਾਂ ਨੇ ਆਮਦਨ ਕਰ ਵਿਭਾਗ ਨੂੰ ਸੂਚਿਤ ਕੀਤੇ ਬਿਨਾਂ 80 ਲੱਖ ਰੁਪਏ ਵਪਾਰੀ ਨੂੰ ਵਾਪਸ ਵੀ ਕਰ ਦਿੱਤੇ ।

ਕੀ ਆਖਆ ਆਈ. ਜੀ. ਪੀ. ਨੇ

ਗਵਾਲੀਅਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਅਰਵਿੰਦ ਸਕਸੈਨਾ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਨੂੰ ਮੇਰੇ ਧਿਆਨ ‘ਚ ਆਈ। ਮੈਂ ਤੁਰੰਤ ਆਪਣੇ ਡਿਪਟੀ ਇੰਸਪੈਕਟਰ ਜਨਰਲ ਨੂੰ ਸੂਚਿਤ ਕੀਤਾ ਤੇ ਮੁੱਢਲੀ ਜਾਂਚ ਤੋਂ ਬਾਅਦ 4 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ । ਸ਼ਿਵਪੁਰੀ ਦੇ ਆਈ. ਪੀ. ਐੱਸ. ਅਧਿਕਾਰੀ ਆਯੁਸ਼ ਜਾਖੜ ਇਸ ਘਟਨਾ ਦੀ ਵਿਸਥਾਰਤ ਜਾਂਚ ਕਰਨਗੇ ।

Read More : ਚੰਡੀਗੜ੍ਹ ਨਗਰ ਨਿਗਮ ਨੇ ਬੈਂਕ ਘੁਟਾਲੇ ਮਾਮਲੇ ਵਿਚ ਦੋ ਮੁਲਾਜਮ ਕੀਤੇ ਮੁਅੱਤਲ

LEAVE A REPLY

Please enter your comment!
Please enter your name here