ਪ੍ਰਯਾਗਰਾਜ `ਚ ਗੰਗਾ ਨਦੀ `ਚ ਡੁੱਬਣ ਕਾਰਨ 4 ਬੱਚਿਆਂ ਦੀ ਮੌਤ

0
31
Prayagraj

ਪ੍ਰਯਾਗਰਾਜ, 28 ਮਾਰਚ 2026 : ਯਮੁਨਾਨਗਰ (Yamunanagar) ਜ਼ੋਨ ਦੇ ਮਾਂਡਾ ਥਾਣਾ ਖੇਤਰ ਦੇ ਬਾਮਪੁਰ ਪਿੰਡ ਸਥਿਤ ਗੰਗਾ ਘਾਟ ‘ਤੇ ਸ਼ੁੱਕਰਵਾਰ ਸਵੇਰੇ ਇਕ ਦਰਦਨਾਕ ਹਾਦਸਾ (Tragic accident) ਵਾਪਰਣ ਨਾਲ 4 ਦੀ ਮੌਤ (Death) ਹੋ ਗਈ ਹੈ ।

7 ਦੀ ਮੌਤ ਤੇ ਤਿੰਨ ਨੂੰ ਬਚਾ ਲਿਆ ਗਿਆ ਸੁਰੱਖਿਅਤ

ਗੰਗਾ ਨਦੀ ‘ਚ ਇਸ਼ਨਾਨ ਕਰਨ ਗਏ 7 ਬੱਚਿਆਂ ‘ਚੋਂ 4 ਦੀ ਡੁੱਬਣ (Drowning) ਕਾਰਨ ਮੌਤ ਹੋ ਗਈ, ਜਦਕਿ 3 ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ । ਜਾਣਕਾਰੀ ਅਨੁਸਾਰ 5 ਪਰਿਵਾਰਾਂ ਦੇ 7 ਬੱਚੇ ਸਵੇਰੇ ਕਰੀਬ 10.30 ਵਜੇ ਗੰਗਾ ਘਾਟ ‘ਤੇ ਨਹਾਉਣ ਪਹੁੰਚੇ ਸਨ । ਇਸ਼ਨਾਨ ਦੌਰਾਨ ਅਚਾਨਕ ਸਾਰੇ ਬੱਚੇ ਡੂੰਘੇ ਪਾਣੀ ‘ਚ ਚਲੇ ਗਏ ਅਤੇ ਡੁੱਬਣ ਲੱਗੇ ।

ਕੌਣ ਕੌਣ ਵਗ ਗਿਆ

ਬੱਚਿਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਮੌਜੂਦ ਮਲਾਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ । ਮਲਾਹਾਂ ਨੇ ਮੋਹਿਤ (13), ਦਿਵਿਆਂਸ਼ੂ (16) ਅਤੇ ਅਮਨ (9) ਨੂੰ ਸੁਰੱਖਿਅਤ ਬਾਹਰ ਕੱਢ ਲਿਆ । ਹਾਲਾਂਕਿ, ਕੁਨਾਲ (12), ਨਿਹਾਲ (10), ਦੀਪਕ (17) ਅਤੇ ਰਿਸ਼ਭ (10) ਗੰਗਾ ਦੀ ਤੇਜ਼ ਧਾਰਾ ‘ਚ ਵਹਿ ਗਏ ।

LEAVE A REPLY

Please enter your comment!
Please enter your name here