ਹਰਿਆਣਾ ‘ਚ ਦੁਪਹਿਰ 1 ਵਜੇ ਤੱਕ 36.69% ਹੋਈ ਵੋਟਿੰਗ
ਹਰਿਆਣਾ ਦੀਆਂ 90 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਦੁਪਹਿਰ 1 ਵਜੇ ਤੱਕ 36.69 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ 42.64 ਫੀਸਦੀ ਵੋਟਿੰਗ ਨੂਹ ਜ਼ਿਲ੍ਹੇ ਵਿੱਚ ਹੋਈ ਹੈ ਜਦਕਿ ਸਭ ਤੋਂ ਘੱਟ ਮਤਦਾਨ ਪੰਚਕੂਲਾ ਜ਼ਿਲ੍ਹੇ ਵਿੱਚ ਹੋਇਆ ਹੈ। ਇੱਥੇ ਸਿਰਫ਼ 25.89% ਵੋਟਿੰਗ ਹੋਈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਨਤੀਜਾ 8 ਅਕਤੂਬਰ ਨੂੰ ਆਵੇਗਾ।
ਪੰਜਾਬ ਪੁਲਿਸ ਨੇ ਹੈਰੋਇਨ ਸਮੇਤ ਨੌਜਵਾਨ ਕੀਤਾ ਕਾਬੂ || Punjab News
ਪੋਲਿੰਗ ਬੂਥ ‘ਤੇ ਪੁਲਸ ਫੋਰਸ ਤਾਇਨਾਤ
ਨੂਹ ‘ਚ ਦੋ ਥਾਵਾਂ ‘ਤੇ ਪੱਥਰਬਾਜ਼ੀ ਹੋਈ। ਪਹਿਲਾਂ, ਚੰਦੇਨੀ ਪਿੰਡ ਵਿੱਚ ਕਾਂਗਰਸੀ ਉਮੀਦਵਾਰ ਆਫਤਾਬ ਅਹਿਮਦ ਅਤੇ ਇਨੈਲੋ-ਬਸਪਾ ਉਮੀਦਵਾਰ ਤਾਹਿਰ ਹੁਸੈਨ ਦੇ ਸਮਰਥਕਾਂ ਵਿੱਚ ਝੜਪ ਹੋ ਗਈ। ਦੋਵਾਂ ਧਿਰਾਂ ਨੇ ਇੱਕ ਦੂਜੇ ‘ਤੇ ਪਥਰਾਅ ਕੀਤਾ। ਇਸ ਦੇ ਮੱਦੇਨਜ਼ਰ ਪੋਲਿੰਗ ਬੂਥ ‘ਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਡੀਐਸਪੀ ਸੁਰਿੰਦਰ ਵੀ ਮੌਕੇ ’ਤੇ ਪਹੁੰਚ ਗਏ। ਇਸ ਤੋਂ ਬਾਅਦ ਪੁਨਹਾਣਾ ਦੇ ਖਵਾਜਾ ਕਲਾਂ ‘ਚ ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਪੱਥਰਬਾਜ਼ੀ ਹੋਈ।