ਸੜਕ ਹਾਦਸੇ ‘ਚ ਪਿਤਾ-ਪੁੱਤਰ ਸਮੇਤ 3 ਵਿਆਕਤੀਆਂ ਦੀ ਹੋਈ ਮੌ.ਤ
ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸਥਾਨਕ ਓਵਰ ਬ੍ਰਿਜ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਪਿਤਾ-ਪੁੱਤਰ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਹਿਮਾਂਸੂ ਤੇ ਉਸ ਦੇ ਪਿਤਾ ਸ਼ਤੀਸ ਕੁਮਾਰ ਤੇ ਹਿਮਾਂਸੂ ਦੇ ਦੋਸਤ ਵਿਕਰਮ ਵਜੋਂ ਹੋਈ ਹੈ।
ਇਹ ਵੀ ਪੜ੍ਹੋ ਭਾਰਤੀ ਸ਼ੇਅਰ ਬਜ਼ਾਰ‘ਚ ਆਈ ਭਾਰੀ ਗਿਰਾਵਟ ॥ Latest News
ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਹੋਈ ਮੌਤ
ਸਹਾਰਾ ਸਮਾਜ਼ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਬਰਨਾਲਾ ਸਾਈਡ ਤੋਂ ਬਠਿੰਡਾ ਵੱਲ ਜਾ ਰਹੀ ਚਿੱਟੇ ਰੰਗ ਦੀ ਆਈ ਟਵੰਟੀ ਕਾਰ ਜਦ ਰਾਮਪੁਰਾ ਫੂਲ ਸਥਿਤ ਓਵਰ ਬ੍ਰਿਜ ਪਾਰ ਕਰ ਕੇ ਬਠਿੰਡਾ ਵੱਲ ਜਾ ਰਹੀ ਸੀ ਤਾਂ ਅਚਾਨਕ ਸੜਕ ’ਤੇ ਖੜ੍ਹੇ ਟਿੱਪਰ ਦੇ ਪਿੱਛੇ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪਿਛਲੀ ਸੀਟ ‘ਤੇ ਬੇਠੈ ਵਿਅਕਤੀ ਨੂੰ ਲੋਕਾਂ ਨੇ ਸਹਾਰਾ ਸਮਾਜ ਸੇਵਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰਾਮਪੁਰਾ ਵਿਖੇ ਪਹੁੰਚਾਇਆ ਜਿਥੇ ਉਸ ਦੀ ਜ਼ੇਰੇ ਇਲਾਜ ਮੌਤ ਹੋ ਗਈ।
ਕਾਰ ‘ਚ ਫਸੀਆਂ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਬਾਹਰ
ਹਾਦਸੇ ਕਾਰਨ ਕਾਰ ਟਿੱਪਰ ਦੇ ਹੇਠਾਂ ਫਸ ਗਈ ਜਿਸ ਨੂੰ ਬਾਹਰ ਕੱਢਣ ਵਿੱਚ ਲੋਕਾਂ ਨੂੰ ਮੁਸ਼ੱਕਤ ਕਰਨੀ ਪਈ ਤੇ ਕਰੀਬ ਇੱਕ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਕਾਰ ਵਿੱਚ ਫਸੀਆਂ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਕਾਰ ਵਿੱਚ ਖਿੱਲਰੇ ਸਾਮਾਨ ਤੋਂ ਪਤਾ ਲੱਗਦਾ ਸੀ ਕਿ ਇਹ ਲੋਕ ਲੁਧਿਆਣਾ ਸ਼ਹਿਰ ਤੋਂ ਬਿਊਟੀ ਪਾਰਲਰ ਵਿੱਚ ਵਰਤਨ ਵਾਲਾ ਸਾਮਾਨ ਲੈ ਕੇ ਆਏ ਸਨ।