ਨਹਿਰ ’ਚ ਨਹਾਉਂਦੇ ਸਮੇਂ ਸਰਪੰਚ ਸਮੇਤ 3 ਲੋਕ ਰੁੜ੍ਹੇ, ਦੋ ਲੋਕਾਂ ਦੀਆਂ ਦੇਹਾਂ ਬਰਾਮਦ
ਬਟਾਲਾ ਦੇ ਨਜਦੀਕ ਪਿੰਡ ਅਲੀਵਾਲ ਵਿਖੇ ਦੇਰ ਸ਼ਾਮ ਅਪਰਬਾਰੀ ਦੁਆਬ ਨਹਿਰ ਚ ਨਹਾ ਰਹੇ ਤਿੰਨ ਲੋਕਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸਰਪੰਚ ਨਹਿਰ ‘ਚ ਨਹਾਉਣ ਦੌਰਾਨ ਡੁੱਬਣ ਲੱਗਾ ਸੀ, ਡੁੱਬ ਰਹੇ ਸਾਥੀ ਨੂੰ ਬਚਾਉਂਦੇ ਸਮੇਂ 2 ਹੋਰ ਲੋਕ ਪਾਣੀ ਵਿੱਚ ਰੁੜ੍ਹ ਗਏ। ਦੋ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ, ਜਦਕਿ ਤੀਸਰੇ ਦੀ ਭਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਪਿੰਡ ਭਰਥਵਾਲ ਦਾ ਮੌਜੂਦਾ ਸਰਪੰਚ ਰਣਬੀਰ ਸਿੰਘ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ ਸੀ। ਸਰਪੰਚ ਨੂੰ ਡੁਬਦਿਆਂ ਦੇਖ ਉਸਦੇ ਦੋ ਸਾਥੀ ਮੱਖਣ, ਕਰਤਾਰ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਖੁੱਦ ਵੀ ਪਾਣੀ ਦੇ ਤੇਜ ਵਹਾਅ ਨਾਲ ਰੁੜ੍ਹ ਗਏ। ਜਦੋਂ ਆਸ-ਪਾਸ ਦੇ ਲੋਕਾਂ ਨੇ ਤਿੰਨਾਂ ਨੂੰ ਡੁੱਬਦੇ ਦੇਖਿਆ ਤਾਂ ਪ੍ਰਸ਼ਾਸਨ ਨੇ ਤੁਰੰਤ ਪਾਣੀ ਬੰਦ ਕਰ ਦਿੱਤਾ। ਮੌਕੇ ‘ਤੇ ਗੋਤਾਖੋਰਾਂ ਨੂੰ ਬੁਲਾ ਕੇ ਸਰਪੰਚ ਸਮੇਤ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਦੋ ਮ੍ਰਿਤਕਾਂ ਦੀਆਂ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਬਾਕੀ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ : UPSC ਦੇ ਚੇਅਰਮੈਨ ਮਨੋਜ ਸੋਨੀ ਨੇ ਦਿੱਤਾ ਅਸਤੀਫਾ, ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ ||National News
ਰਣਬੀਰ ਸਿੰਘ ਦੇ ਭਰਾ ਨੇ ਕਿਹਾ ਕਿ ਸਾਨੂੰ 7 ਵਜੇ ਸ਼ਾਮ ਨੂੰ ਹਾਦਸੇ ਸਬੰਧੀ ਪਤਾ ਲੱਗਾ, ਅਸੀਂ ਉਸੇ ਵੇਲੇ ਮੌਕੇ ਤੇ ਪਹੁੰਚੇ। ਜਦਕਿ ਮੱਖਣ ਸਿੰਘ ਤੇ ਕਰਤਾਰ ਸਿੰਘ ਸਰਪੰਚ ਰਣਬੀਰ ਸਿੰਘ ਨੂੰ ਬਚਾਉਣ ਲਈ ਭਾਰੀ ਯਤਨ ਕੀਤਾ ਪਰ ਉਹ ਵੀ ਰੁੜ ਗਏ। ਚੌਥੇ ਵਿਅਕਤੀ ਨੂੰ ਪੱਗ ਸੁੱਟ ਕੇ ਤੇ ਬਚਾ ਲਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਨਹਿਰੀ ਭਾਗ ਦੇ SDO ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਪ੍ਰਸ਼ਾਸਨਿਕ ਮੰਗ ਕਰਦੇ ਕਿਹਾ ਕਿ ਨਹਿਰ ਵਿੱਚ ਪੌੜੀਆਂ ਬਣਾਈਆਂ ਜਾਣ ਨਾਲ ਕੁੰਡੇ ਵੀ ਬਣਾਏ ਜਾਣ ਤਾਂ ਜੋ ਐਮਰਜੈਂਸੀ ਵਿੱਚ ਬੰਦਿਆਂ ਨੂੰ ਬਚਾਇਆ ਜਾ ਸਕੇ।