ਮੋਹਾਲੀ: ਬੀਤੇ ਦਿਨੀ ਪਿੰਡ ਕਕਰਾਲੀ ਤੋਂ ਚਾਰ ਬੱਚਿਆਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ। ਇਨ੍ਹਾਂ ਬੱਚਿਆਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ। ਜਿਸ ‘ਚ ਇਹ ਬੱਚੇ ਜਾਂਦੇ ਹੋਏ ਦਿਖਾਈ ਦੇ ਰਹੇ ਸਨ। ਪੁਲਿਸ ਵਲੋਂ ਇਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਗਈ। ਜਿਸਤੋਂ ਬਾਅਦ 3 ਬੱਚਿਆਂ ਨੂੰ ਬਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀ ਡੇਰਾਬੱਸੀ ਸਥਿਤ ਪਿੰਡ ਕਕਰਾਲੀ ਤੋਂ ਚਾਰ ਮਾਸੂਮ ਬੱਚੇ ਲਾਪਤਾ ਹੋ ਗਏ ਸਨ। ਪੁਲਿਸ ਨੇ ਚੰਡੀਗੜ੍ਹ ਦੇ ਮੌਲੀਜਾਗਰਾ ਇਲਾਕੇ ਵਿਚੋਂ 3 ਬੱਚੇ ਬਰਾਮਦ ਕਰ ਲਏ ਹਨ ਅਤੇ 4 ਬੱਚਾ ਜੋ ਸਭ ਤੋਂ ਵੱਡਾ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ।
ਬਰਾਮਦ ਕੀਤੇ ਬੱਚਿਆ ਦਾ ਕਹਿਣਾ ਹੈ ਕਿ ਸਾਡੇ ਘਰਦੇ ਸਾਨੂੰ ਕੁੱਟਦੇ ਸਨ ਇਸ ਲਈ ਹੀ ਅਸੀਂ ਘਰੋਂ ਭੱਜੇ ਸੀ। ਬੱਚੇ ਆਪਣੇ ਘਰ ਨਹੀਂ ਜਾਣਾ ਚਾਹੁੰਦੇ ਸਨ। ਸਭ ਤੋਂ ਵੱਡਾ ਬੱਚਾ 14 ਸਾਲ ਦਾ ਹੈ ਉਸ ਦੇ ਕਹਿਣ ‘ਤੇ ਹੀ ਸਾਰੇ ਘਰੋਂ ਭੱਜੇ ਸਨ । ਪੁਲਿਸ ਦਾ ਕਹਿਣਾ ਹੈ ਕਿ 14 ਸਾਲ ਦਾ ਬੱਚੇ ਦਾ ਚੋਰੀ ਦਾ ਰਿਕਾਰਡ ਵੀ ਦਰਜ ਹੈ।
ਬਰਾਮਦ ਕੀਤੇ ਬੱਚਿਆ ਦਾ ਕਹਿਣਾ ਹੈ ਕਿ ਉਹ ਘਰ ਫੋਨ ਕਰਨਾ ਚਾਹੁੰਦੇ ਸਨ ਪਰ ਵੱਡੇ ਬੱਚੇ ਨੇ ਨਹੀਂ ਕਰਨ ਦਿੱਤਾ। ਪੁਲਿਸ ਨੇ ਬੱਚਿਆਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਆਈਪੀਸੀ 346 ਦੇ ਤਹਿਤ ਅਗਿਆਤ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।