ਦੇਸ਼ ਭਰ ਦੇ ਵਿੱਚ ਅਕਸਰ ਹੀ ਸਾਨੂੰ ਕਈ ਲੁੱਟ ਖੋਹ ਦੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਹਨ ਪਰ ਅਜਨਾਲਾ ਤੋਂ ਲੁੱਟ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ | ਜਿੱਥੇ ਕਿ 3 ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ ਫ਼ਿਲਮੀ ਸਟਾਈਲ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ |
ਇੱਕ ਕਰਿਆਨਾ ਵਪਾਰੀ ਜੋ ਕਿ ਸਵੇਰੇ 5 ਵਜੇ ਆਪਣੀ ਦੁਕਾਨ ਵੱਲ ਨੂੰ ਜਾ ਰਿਹਾ ਸੀ ਤਾਂ ਘਰ ਦੇ ਬਾਹਰ ਹੀ ਤਿੰਨ ਲੁਟੇਰਿਆਂ ਨੇ ਉਸਨੂੰ ਰੋਕ ਕੇ ਘਰ ਅੰਦਰ ਲਿਜਾ ਕੇ ਪਹਿਲਾਂ ਪਿਸਤੌਲ ਮੂੰਹ ਵਿੱਚ ਪਾਇਆ ਤੇ ਬਾਅਦ ਵਿਚ ਉਹਦੇ ਅਤੇ ਉਸਦੀ ਪਤਨੀ ਦੇ ਮੂੰਹ ਤੇ ਟੇਪ ਲੱਗਾ ਦਿੱਤੀ ਤੇ ਘਰ ਦੀਆਂ ਅਲਮਾਰੀਆਂ ਵਿੱਚ ਪਏ ਲਗਭਗ 25 ਲੱਖ ਰੁਪਏ ਅਤੇ ਨਾਲ ਹੀ 25-30 ਲੱਖ ਰੁਪਏ ਮੁੱਲ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ |
ਕਰਿਆਨਾ ਵਪਾਰੀ ਸੁਰਿੰਦਰਪਾਲ ਨੇ ਗੱਲਬਾਤ ਦੌਰਾਨ ਸਾਰੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਪੁਲਿਸ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ | ਇਸ ਮੌਕੇ ਡੀਐਸਪੀ ਅਜਨਾਲਾ ਰਾਜ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |