ਰੱਖਿਆ ਮੰਤਰਾਲੇ ਨੇ ਏਅਰਫੋਰਸ ਦੇ 3 ਅਧਿਕਾਰੀ ਕੀਤੇ ਬਰਖਾਸਤ, ਜਾਣੋ ਪੂਰਾ ਮਾਮਲਾ

0
394

9 ਮਾਰਚ 2022 ਨੂੰ ਬ੍ਰਹਿਮੋਸ ਮਿਜ਼ਾਈਲ ਘਟਨਾ ਲਈ ਮੁੱਖ ਤੌਰ ‘ਤੇ 3 ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਕੇਂਦਰੀ ਰੱਖਿਆ ਮੰਤਰਾਲੇ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਤਤਕਾਲ ਪ੍ਰਭਾਵ ਨਾਲ ਖਤਮ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੂੰ ਬਰਖਾਸਤਗੀ ਦੇ ਹੁਕਮ ਦਿੱਤੇ ਗਏ ਹਨ।

ਇੰਡੀਅਨ ਏਅਰਫੋਰਸ ਨੇ ਦੱਸਿਆ ਕਿ ਜਿਹੜੇ ਅਧਿਕਾਰੀਆਂ ਨੂੰ ਸੇਵਾ ਤੋਂ ਬਰਖਾਸਤ ਕੀਤਾ ਗਿਆ ਹੈ ਉਨ੍ਹਾਂ ਵਿਚ ਇਕ ਗਰੁੱਪ ਕੈਪਟਨ, ਇਕ ਵਿੰਗ ਕਮਾਂਡਰ ਤੇ ਇਕ ਸਕਵਾਡ੍ਰਨ ਲੀਡਰ ਸ਼ਾਮਲ ਹਨ। ਦੋਸ਼ੀ ਅਧਿਕਾਰੀ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਤੋਂ ਭਟਕ ਗਏ ਜਿਸ ਕਾਰਨ ਮਿਜ਼ਾਈਲ ਦੀ ਦੁਰਘਟਨਾ ਵਾਪਰੀ ।

ਪਾਕਿਸਤਾਨ ਵਿਚ ਡਿੱਗੀ ਮਿਜ਼ਾਈਲ ਨਾਲ ਕਿਸੇ ਤਰ੍ਹਾਂ ਦਾ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਸੀ। ਹਾਦਸੇ ਦੇ ਮਾਮਲੇ ਨੂੰ ਰਾਜ ਸਭਾ ਵਿਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੁੱਕਿਆ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ 9 ਮਾਰਚ ਨੂੰ ਗਲਤੀ ਨਾਲ ਇਕ ਮਿਜ਼ਾਈਲ  ਦਾਗੀ ਗਈ ਸੀ। ਇਹ ਘਟਨਾ ਰੈਗੂਲਰ ਨਿਰੀਖਣ ਦੌਰਾਨ ਹੋਈ ਸੀ। ਬਾਅਦ ਵਿਚ ਪਤਾ ਲੱਗਾ ਕਿ ਇਹ ਪਾਕਿਸਤਾਨ ਵਿਚ ਜਾ ਕੇ ਡਿੱਗੀ ਸੀ। ਸਰਕਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਸੀ ਤੇ ਬਾਅਦ ਵਿਚ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ।

ਭਾਰਤੀ ਹਵਾਈ ਸੈਨਾ ਦੇ ਹੈੱਡਕੁਆਰਟਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਹੀਂ ਹੋਣੀਆਂ ਚਾਹੀਦੀਆਂ ਅਤੇ ਡਿਊਟੀ ਦੀ ਲਾਈਨ ਵਿਚ ਸਾਰੇ ਕਰਮਚਾਰੀਆਂ ਨੂੰ ਸਾਰੀਆਂ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦਾ ਪਾਲਣ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਮਿਜ਼ਾਈਲ ਦੇ ਡਿੱਗਣ ਤੋਂ ਬਾਅਦ ਪਾਕਿਸਤਾਨ ਨੇ ਇਸ ਘਟਨਾ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ।

LEAVE A REPLY

Please enter your comment!
Please enter your name here