ਉਤਰਾਖੰਡ, 6 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਬਾਗੇਸ਼ਵਰ ਜਿ਼ਲੇ ਵਿਚ ਅੱਜ ਸਵੇਰ ਵੇਲੇ ਜ਼ਬਰਦਸਤ ਭੂਚਾਲ ਦੇ ਝਟਕੇ (Earthquake tremors) ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਭੂਚਾਲ ਦੀ ਡੂੰਘਾਈ ਕਿੰਨੀ ਦਰਜ ਕੀਤੀ ਗਈ
ਜਿਵੇਂ ਹੀ ਉਤਰਾਖੰਡ ਵਿਖੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਤਾਂ ਲੋਕ ਜੋ ਕਿ ਘਰਾਂ ਦੇ ਅੰਦਰ ਹੀ ਸਨ ਇੱਕੋਦਮ ਘਬਰਾ ਗਏ ਅਤੇ ਘਰਾਂ ਤੋਂ ਬਾਹਰ ਆ ਗਏ । ਉਕਤ ਭੂਚਾਲ ਦੀ ਤੀਬਰਤਾ (Earthquake intensity) 3. 4 ਮਾਪੀ ਗਈ ਹੈ । ਜਾਣਕਾਰੀ ਅਨੁਸਾਰ ਭੂਚਾਲ ਅੱਜ ਸਵੇਰੇ 7: 48 : 37 ਵਜੇ ਆਇਆ ਸੀ ।
ਭੂਚਾਲ ਦੇ ਆਏ ਝਟਕਿਆਂ ਦੇ ਚਲਦਿਆਂ ਹਾਲ ਦੀ ਘੜੀ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ । ਭੂਚਾਲ ਜਿਸ ਦਾ ਕੇਂਦਰ ਜ਼ਮੀਨ ਹੇਠ ਲਗਭਗ 10 ਕਿਲੋਮੀਟਰ ਦੀ ਡੂੰਘਾਈ ‘ਤੇ ਦਰਜ ਕੀਤਾ ਗਿਆ ਦਾ ਪ੍ਰਭਾਵ ਬਾਗੇਸ਼ਵਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਮਹਿਸੂਸ ਕੀਤਾ ਗਿਆ ਹੈ ।
Read More : ਬਾਰਾਮੂਲਾ ਵਿਖੇ ਅੱਜ ਸਵੇਰੇ ਸਵੇਰੇ ਲੱਗੇ ਭੂਚਾਲ ਦੇ ਝਟਕੇ









