ਸਿਮਰਨਜੀਤ ਸਿੰਘ ਮਾਨ ਤੇ ਗੁਰਮੇਲ ਸਿੰਘ ਵਿਚਾਲੇ ਜ਼ਬਰਦਸਤ ਮੁਕਾਬਲਾ, ਫਿਰ ਤੋਂ ਸਿਮਰਨਜੀਤ ਸਿੰਘ ਮਾਨ ਅੱਗੇ

0
569

ਪੰਜਾਬ ‘ਚ ਸੰਗਰੂਰ ਜ਼ਿਮਨੀ ਚੋਣ ਲਈ 23 ਜੂਨ ਨੂੰ ਹੋਈ ਵੋਟਿੰਗ ਦੀ ਗਿਣਤੀ ਅੱਜ 8 ਵਜੇ ਸ਼ੁਰੂ ਹੋ ਗਈ ਹੈ। ਵੋਟਾਂ ਦੀ ਗਿਣਤੀ ਜਾਰੀ ਹੈ। ਇਹ ਸੀਟ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਸਦ ਮੈਂਬਰ ਵਜੋਂ ਅਸਤੀਫਾ ਦੇਣ ਪਿੱਛੋਂ ਖਾਲੀ ਹੋਈ ਸੀ।

ਸਿਮਰਨਜੀਤ ਸਿੰਘ ਮਾਨ ਤੇ ਗੁਰਮੇਲ ਸਿੰਘ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ। ਇੱਕ ਵਾਰ ਫਿਰ ਤੋਂ ਸਿਮਰਨਜੀਤ ਸਿੰਘ ਮਾਨ ਅੱਗੇ ਚੱਲ ਰਹੇ ਹਨ। ਇਸਤੋਂ ਪਹਿਲਾਂ ਗੁਰਮੇਲ ਸਿੰਘ 792 ਵੋਟਾਂ ਨਾਲ ਅੱਗੇ ਚੱਲ ਰਹੇ ਸਨ। ਸਿਮਰਨਜੀਤ ਸਿੰਘ ਮਾਨ ਦੀ ਲੀਡ ਲਗਾਤਾਰ ਵਧ ਰਹੀ ਹੈ। ਨਵੇਂ ਰੁਝਾਨਾਂ ‘ਚ ਗੁਰਮੇਲ ਸਿੰਘ 1,50,048 ਕੇਵਲ ਢਿੱਲੋਂ 39,267  ਦਲਬੀਰ ਗੋਲਡੀ 45,617 ਕਮਲਦੀਪ ਕੌਰ 26,666  ਤੇ ਸਿਮਰਨਜੀਤ ਸਿੰਘ ਮਾਨ 1,53,423 ਵੋਟਾਂ ਮਿਲੀਆਂ ਹਨ। ਦਲਬੀਰ ਗੋਲਡੀ ਤੀਜੇ ਤੇ ਢਿੱਲੋਂ ਚੌਥੇ ਨੰਬਰ ‘ਤੇ ਹੈ। ਸਿਮਰਨਜੀਤ ਸਿੰਘ ਮਾਨ 2 ਵਜੇ ਪ੍ਰੈੱਸ ਕਾਨਫਰੰਸ ਕਰਨਗੇ।

LEAVE A REPLY

Please enter your comment!
Please enter your name here