ਕਾਨਪੁਰ ਵਿੱਚ ਸਾਬਰਮਤੀ ਐਕਸਪ੍ਰੈਸ ਦੇ 25 ਡੱਬੇ ਪਟੜੀ ਤੋਂ ਉਤਰੇ, ਜਾਂਚ ਜਾਰੀ||Nation News

0
36

ਕਾਨਪੁਰ ਵਿੱਚ ਸਾਬਰਮਤੀ ਐਕਸਪ੍ਰੈਸ ਦੇ 25 ਡੱਬੇ ਪਟੜੀ ਤੋਂ ਉਤਰੇ, ਜਾਂਚ ਜਾਰੀ

 

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਸ਼ੁੱਕਰਵਾਰ ਦੇਰ ਰਾਤ ਸਾਬਰਮਤੀ ਐਕਸਪ੍ਰੈਸ (19168) ਪਟੜੀ ਤੋਂ ਉਤਰ ਗਈ। 25 ਡੱਬੇ ਪਟੜੀ ਤੋਂ ਉਤਰ ਗਏ ਹਨ। ਟਰੇਨ ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ ਸੀ। ਖੁਸ਼ਕਿਸਮਤੀ ਹੈ ਕਿ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਕੁਝ ਯਾਤਰੀ ਜ਼ਖਮੀ ਹੋਏ ਹਨ। ਬਚਾਅ ਕਾਰਜ ਜਾਰੀ ਹੈ। ਇਹ ਹਾਦਸਾ ਕਾਨਪੁਰ ਸ਼ਹਿਰ ਤੋਂ 11 ਕਿਲੋਮੀਟਰ ਦੂਰ ਭੀਮਸੇਨ ਅਤੇ ਗੋਵਿੰਦਪੁਰੀ ਸਟੇਸ਼ਨਾਂ ਵਿਚਕਾਰ ਤੜਕੇ 2.35 ਵਜੇ ਵਾਪਰਿਆ।

ਇਹ ਵੀ ਪੜ੍ਹੋ- ਲੁਧਿਆਣਾ ‘ਚ ਅੱਜ ਡਾਕਟਰ ਸੜਕਾਂ ‘ਤੇ ਉਤਰੇ,ਪ੍ਰਾਈਵੇਟ ਹਸਪਤਾਲਾਂ ਦੀ OPD ਬੰਦ

ਦੱਸ ਦਈਏ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਟਰੇਨ ਦਾ ਇੰਜਣ ਪਟੜੀ ‘ਤੇ ਪਈ ਕਿਸੇ ਭਾਰੀ ਚੀਜ਼ ਨਾਲ ਟਕਰਾ ਗਿਆ। ਇੰਜਣ ‘ਤੇ ਟੱਕਰ ਦੇ ਨਿਸ਼ਾਨ ਹਨ। ਸਬੂਤ ਸੁਰੱਖਿਅਤ ਰੱਖੇ ਗਏ ਹਨ। ਆਈਬੀ ਅਤੇ ਯੂਪੀ ਪੁਲਿਸ ਜਾਂਚ ਕਰ ਰਹੀ ਹੈ। ਉੱਤਰੀ ਮੱਧ ਰੇਲਵੇ ਦੇ ਜੀਐਮ ਉਪੇਂਦਰ ਚੰਦਰ ਜੋਸ਼ੀ ਨੇ ਕਿਹਾ- ਇਹ ਤੈਅ ਹੈ ਕਿ ਹਾਦਸਾ ਇੰਜਣ ਦੇ ਕਿਸੇ ਚੀਜ਼ ਨਾਲ ਟਕਰਾਉਣ ਕਾਰਨ ਹੋਇਆ ਹੈ। ਮੌਕੇ ‘ਤੇ ਕੁਝ ਵੀ ਨਹੀਂ ਮਿਲਿਆ।

ਪੁਲਿਸ ਕਮਿਸ਼ਨਰ ਮੌਕੇ ‘ਤੇ ਪਹੁੰਚ ਗਏ

ਕਾਨਪੁਰ ਦੇ ਪੁਲਿਸ ਕਮਿਸ਼ਨਰ ਅਖਿਲ ਕੁਮਾਰ ਮੌਕੇ ‘ਤੇ ਪਹੁੰਚ ਗਏ ਹਨ। ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਟਰੈਕ ਦਾ ਟੁਕੜਾ ਵੀ ਦੇਖਿਆ। ਸ਼ੱਕ ਹੈ ਕਿ ਇਹ ਟੁਕੜਾ ਪਟੜੀ ‘ਤੇ ਰੱਖਿਆ ਗਿਆ ਸੀ, ਜਿਸ ਕਾਰਨ ਰੇਲਗੱਡੀ ਪਟੜੀ ਤੋਂ ਉਤਰ ਗਈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਕਾਰਨ ਪਟੜੀਆਂ ਉੱਖੜ ਗਈਆਂ। ਲੋਹੇ ਦੀ ਕਲਿੱਪ ਟੁੱਟ ਕੇ ਦੂਰ ਜਾ ਡਿੱਗੀ। ਟਰੇਨ ਕਾਨਪੁਰ ਸਟੇਸ਼ਨ ਤੋਂ ਹੀ ਲੰਘੀ, ਇਸ ਲਈ ਰਫ਼ਤਾਰ ਧੀਮੀ ਸੀ।

ਬੁੰਦੇਲਖੰਡ ਅਤੇ ਮੱਧ ਪ੍ਰਦੇਸ਼ ਜਾਣ ਵਾਲੀਆਂ 16 ਟਰੇਨਾਂ ਨੂੰ ਰੱਦ

ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਪਟਨਾ-ਇੰਦੌਰ ਐਕਸਪ੍ਰੈਸ ਹਾਦਸੇ ਤੋਂ 1 ਘੰਟਾ 20 ਮਿੰਟ ਪਹਿਲਾਂ ਟ੍ਰੈਕ ਤੋਂ ਲੰਘੀ ਸੀ, ਉਦੋਂ ਤੱਕ ਟ੍ਰੈਕ ਸੁਰੱਖਿਅਤ ਸੀ। ਕਾਨਪੁਰ ਤੋਂ ਬੁੰਦੇਲਖੰਡ ਅਤੇ ਮੱਧ ਪ੍ਰਦੇਸ਼ ਜਾਣ ਵਾਲੀਆਂ 16 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। 10 ਟਰੇਨਾਂ ਦੇ ਰੂਟ ਬਦਲੇ ਗਏ ਹਨ। 24 ਘੰਟਿਆਂ ਦੇ ਅੰਦਰ ਟ੍ਰੈਕ ਨੂੰ ਸਾਫ਼ ਕਰ ਦਿੱਤਾ ਜਾਵੇਗਾ।

 

LEAVE A REPLY

Please enter your comment!
Please enter your name here