ਸਪੇਨ, 19 ਜਨਵਰੀ 2026 : ਵਿਦੇਸ਼ੀ ਮੁਲਕ ਸਪੇਨ (Spain) ਵਿਖੇ ਇਕ ਭਿਆਨਕ ਰੇਲ ਹਾਦਸਾ (Train accident) ਵਾਪਰਨ ਨਾਲ ਘੱਟੋ ਘੱਟ 21 ਵਿਅਕਤੀਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਦੋਂ ਵਾਪਰਿਆ ਹਾਦਸਾ
ੳਕਤ ਰੇਲ ਹਾਦਸਾ ਜੋ ਕਿ ਬੀਤੇ ਦਿਨ ਦੱਖਣੀ ਸਪੇਨ ਵਿਚ ਦੋ ਰੇਲਾਂ ਦੇ ਆਪਸ ਵਿਚ ਟਕਰਾਉਣ ਕਰਕੇ ਵਾਪਰਿਆ ਹੈ ਇਕ ਰੇਲ ਜੋ ਮਾਲਾਗਾ ਤੋਂ ਰਾਜਧਾਨੀ ਮੈਡ੍ਰਿਡ ਜਾ ਰਹੀ ਸੀ ਕਿ ਤੇਜ਼ ਰਫ਼ਤਾਰ (Fast pace) ਹੋਣ ਕਾਰਨ ਕੋਰਡੋਬਾ ਸ਼ਹਿਰ ਦੇ ਨੇੜੇ ਅਦਮੁਜ਼ ਵਿਖੇ ਪਟੜੀ ਤੋਂ ਉਤਰ ਗਈ ਅਤੇ ਦੂਜੇ ਪਾਸੇ ਤੋਂ ਆ ਰਹੀ ਮੈਡ੍ਰਿਡ ਤੋਂ ਹੁਏਲਵਾ ਜਾ ਰਹੀ ਇੱਕ ਰੇਲਗੱਡੀ ਨਾਲ ਟਕਰਾ ਗਈ ।
ਦੋਵਾਂ ਰੇਲ ਗੱਡੀਆਂ (Trains) ਦੇ ਕਈ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ । ਬਚਾਅ ਕਰਮਚਾਰੀ ਮੌਕੇ `ਤੇ ਪਹੁੰਚੇ ਅਤੇ ਲੋਕਾਂ ਨੂੰ ਬਾਹਰ ਕੱਢਿਆ । ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ । ਫਿਲਹਾਲ ਬਚਾਅ ਕਾਰਜ ਜਾਰੀ ਹਨ ਅਤੇ 73 ਜ਼ਖ਼ਮੀ ਯਾਤਰੀਆਂ ਨੂੰ ਛੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ ।
Read More : ਬਾਗਪਤ `ਚ ਰੇਲ ਹਾਦਸਾ ਟਲਿਆ









