ਮਹਾਰਾਸ਼ਟਰ ਦੇ ਯਵਤਮਾਲ `ਚ ਜਨਵਰੀ `ਚ 21 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

0
21
suicide

ਨਾਗਪੁਰ, 5 ਫਰਵਰੀ 2026 : ਪੂਰਬੀ ਮਹਾਰਾਸ਼ਟਰ (Eastern Maharashtra) ਦੇ ਯਵਤਮਾਲ ਜਿ਼ਲੇ ‘ਚ ਜਨਵਰੀ ‘ਚ 21 ਕਿਸਾਨਾਂ ਦੇ ਖ਼ੁਦਕੁਸ਼ੀ (Farmers’ suicides) ਕਰਨ ਦਾ ਇਕ ਵਰਕਰ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਸਰਕਾਰ ‘ਤੇ ਖੇਤੀ ਸੰਕਟ ਨਾਲ ਨਜਿੱਠਣ ‘ਚ ਅਸਫਲ ਰਹਿਣ ਦਾ ਦੋਸ਼ ਲਾਇਆ ।

ਵੀ. ਐਨ. ਐਸ. ਐਸ. ਐਮ. ਦੇ ਸਾਬਕਾ ਪ੍ਰਧਾਨ ਨੇ ਕਿਹੜੀ ਸੂਚੀ ਸਾਂਝੀ ਕੀਤੀ

ਸੂਬਾ ਸਰਕਾਰ (State Government) ਦੇ ਵਸੰਤਰਾਓ `ਨਾਇਕ ਸ਼ੇਤੀ ਸਵਾਵਲੰਬਨ ਮਿਸ਼ਨ (ਵੀ. ਐੱਨ. ਐੱਸ. ਐੱਸ. ਐੱਮ.) ਦੇ ਸਾਬਕਾ ਪ੍ਰਧਾਨ ਕਿਸ਼ੋਰ ਤਿਵਾੜੀ ਨੇ ਪਿਛਲੇ ਮਹੀਨੇ ਜਿ਼ਲੇ ‘ਚ ਕਥਿਤ ਤੌਰ `ਤੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਇਕ ਅਧਿਕਾਰਤ ਸੂਚੀ ਸਾਂਝੀ ਕੀਤੀ ।

ਉਨ੍ਹਾਂ ਕਿਹਾ ਕਿ ਕਪਾਹ ਅਤੇ ਸੋਇਆਬੀਨ ਵਰਗੀਆਂ ਪ੍ਰਮੁੱਖ ਫ਼ਸਲਾਂ ਵਾਲੇ ਪੱਛਮੀ ਵਿਦਰਭ ‘ਚ 1998 ਤੋਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ ਅਤੇ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ. ਪੀ. ਏ.) ਅਤੇ ਰਾਸ਼ਟਰੀ ਜਨਤੰਤਰਿਕ ਗੱਠਜੋੜ (National Democratic Alliance) (ਰਾਜਗ) ਸਰਕਾਰਾਂ `ਦੇ ਸਾਰੇ ਰਾਰਤ ਪੈਕੇਜ-ਸਿੰਚਾਈ, ਮਿੱਟੀ ਦੀ ਉਪਜਾਊ ਸ਼ਕਤੀ, ਘੱਟੋ-ਘੱਟ ਸਮਰਥਨ ਮੁੱਲ, ਸਥਾਨਕ ਭੰਡਾਰਨ ਅਤੇ ਪ੍ਰੋਸੈਸਿੰਗ ਸਹੂਲਤਾਂ ਅਤੇ ਸਰਕਾਰੀ ਖਰੀਦ ਵਰਗੇ ਮੂਲ ਮੁੱਦਿਆਂ ਦੇ ਹੱਲ ਕਰਨ ‘ਚ ਅਸਫਲ ਰਹੇ ਹਨ ।

Read More : ਬੈਂਗਲੁਰੂ ‘ਚ ਡੈਂਟਲ ਕਾਲਜ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

LEAVE A REPLY

Please enter your comment!
Please enter your name here