ਧੀ ਦਾ ਰਿਸ਼ਤਾ ਕਰਕੇ ਵਾਪਸ ਆਉਂਦਿਆਂ ਨਾਲ ਵਾਪਰਿਆ ਹਾਦਸਾ, 2 ਲੋਕਾਂ ਦੀ ਮੌ.ਤ
ਕਸਬਾ ਘਰਿਆਲਾ ਨੇੜੇ ਦੋ ਮੋਟਰਸਾਈਕਲ ਆਪਸ ‘ਚ ਟਕਰਾ ਗਏ। ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਇਕ ਔਰਤ ਸਮੇਤ ਦੋ ਲੋਕ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ 19 ਸਾਲਾ ਨੌਜਵਾਨ ਜਗਜੀਤ ਸਿੰਘ ਬਾਈਕ ‘ਤੇ ਜਾ ਰਿਹਾ ਸੀ। ਦੂਜੀ ਬਾਈਕ ‘ਤੇ ਇਕ ਔਰਤ ਸਮੇਤ ਤਿੰਨ ਵਿਅਕਤੀ ਸਵਾਰ ਸਨ।
ਦੋਵੇਂ ਜ਼ਖਮੀ ਹਸਪਤਾਲ ‘ਚ ਜ਼ੇਰੇ ਇਲਾਜ
ਇਹ ਲੋਕ ਫ਼ਿਰੋਜ਼ਪੁਰ ਤੋਂ ਲੜਕੇ ਨੂੰ ਸ਼ਗਨ ਲਗਾ ਕੇ ਵਾਪਸ ਆ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਥਾਣਾ ਵਲਟੋਹਾ ਦੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦਕਿ ਦੋਵੇਂ ਜ਼ਖਮੀ ਹਸਪਤਾਲ ‘ਚ ਜ਼ੇਰੇ ਇਲਾਜ ਹਨ।
ਚੰਡੀਗੜ੍ਹ ‘ਚ ਬਿਜਲੀ ਵਿਭਾਗ ਨਾਲ ਸਬੰਧਤ ਸਮੱਸਿਆਵਾਂ ਦਾ ਹੋਵੇਗਾ ਹੱਲ || Punjab News
ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਪੂਨੀਆ ਵਾਸੀ ਬਖਸ਼ੀਸ਼ ਸਿੰਘ ਦੀ ਪੁੱਤਰੀ ਸੁਮਨਪ੍ਰੀਤ ਕੌਰ ਦਾ ਵਿਆਹ ਐਤਵਾਰ ਨੂੰ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਂਸਲ ਵੱਲੋਂ ਕਰਵਾਏ ਗਏ ਕੰਨਿਆਦਾਨ ਸਮਾਗਮ ‘ਚ ਰੱਖਿਆ ਗਿਆ ਸੀ। ਸੁਮਨਪ੍ਰੀਤ ਕੌਰ ਦੇ ਸ਼ਗਨ ਦੀ ਰਸਮ ਅਦਾ ਕਰਨ ਲਈ ਪਿਤਾ ਬਖਸ਼ੀਸ਼ ਸਿੰਘ ਸ਼ਨਿਚਰਵਾਰ ਸਵੇਰੇ ਆਪਣੀ ਭੈਣ ਬਲਵਿੰਦਰ ਕੌਰ ਤੇ ਜੀਜਾ ਤਰਲੋਕ ਸਿੰਘ ਵਾਸੀ ਪਿੰਡ ਢੋਟੀਆਂ ਨਾਲ ਫ਼ਿਰੋਜ਼ਪੁਰ ਲਈ ਰਵਾਨਾ ਹੋਏ। ਇਹ ਲੋਕ ਸੁਮਨਪ੍ਰੀਤ ਕੌਰ ਦੇ ਹੋਣ ਵਾਲੇ ਪਤੀ ਨੂੰ ਸ਼ਗਨ ਲਗਾ ਕੇ ਬਾਈਕ ‘ਤੇ ਪਿੰਡ ਪੂਨੀਆ ਵਾਪਸ ਆ ਰਹੇ ਸਨ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ: ਭਾਜਪਾ ਨੇ ਚੋਣ ਮਨੋਰਥ ਪੱਤਰ ਕੀਤਾ ਜਾਰੀ || Today News
ਸ਼ਨਿਚਰਵਾਰ ਰਾਤ 8 ਵਜੇ ਕਸਬਾ ਘਰਿਆਲਾ ਨੇੜੇ ਪਹੁੰਚੇ। ਉਕਤ ਬਾਈਕ ਦੀ ਟੱਕਰ ਜਗਜੀਤ ਸਿੰਘ ਦੀ ਬਾਈਕ ਨਾਲ ਹੋ ਗਈ, ਜੋ ਪੇਂਟ ਦਾ ਕੰਮ ਕਰ ਕੇ ਆਪਣੇ ਪਿੰਡ ਤੂਤ ਨੂੰ ਪਰਤ ਰਿਹਾ ਸੀ। ਹਾਦਸੇ ਦੌਰਾਨ ਜਗਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੀ ਬਾਈਕ ‘ਤੇ ਸਵਾਰ ਤਰਲੋਕ ਸਿੰਘ ਦੀ ਵੀ ਮੌਤ ਹੋ ਗਈ। ਤਰਲੋਕ ਸਿੰਘ ਦੀ ਪਤਨੀ ਬਲਜਿੰਦਰ ਕੌਰ ਤੇ ਉਸ ਦੇ ਨਾਲ ਬੈਠੇ ਬਖਸ਼ੀਸ਼ ਸਿੰਘ ਜ਼ਖ਼ਮੀ ਹੋ ਗਏ। ਵਲਟੋਹਾ ਪੁਲਿਸ ਨੇ ਲਾਸ਼ਾਂ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਪਹੁੰਚਾਇਆ ਜਦਕਿ ਜ਼ਖਮੀਆਂ ਦਾ ਇਲਾਜ ਜਾਰੀ ਹੈ।