ਸਵਾਈਨ ਫਲੂ ਨੇ ਕਹਿਰ ਮਚਾਇਆ ਹੋਇਆ ਹੈ। ਪੰਜਾਬ ‘ਚ ਵੀ ਖਤਰਨਾਕ ਬਿਮਾਰੀ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ। ਪਟਿਆਲਾ ਜ਼ਿਲ੍ਹੇ ਚ ਸਵਾਈਨ ਫਲੂ ਨਾਲ ਦੋ ਮੌਤਾਂ ਹੋ ਗਈਆਂ। ਪਟਿਆਲਾ ਦੇ ਸ਼ਹਿਰੀ ਇਲਾਕੇ ਪੁਰਾਣਾ ਬਿਸ਼ਨ ਨਗਰ ਵਿਚੋਂ ਇਕ ਸਵਾਈਨ ਫਲੂ ਦਾ ਕੇਸ ਸਾਹਮਣੇ ਆਇਆ ਸੀ, ਜਿਸਦੀ ਮੌਤ ਨਿਜੀ ਹਸਪਤਾਲ ਵਿੱਚ ਹੋ ਗਈ ਸੀ।
ਇਸ ਦੌਰਾਨ ਅੱਜ ਸਮਾਣਾ ਹਲਕਾ ਦੇ ਕਰਹਾਲੀ ਸਾਹਿਬ ਦੇ ਨਜ਼ਦੀਕ ਪਿੰਡ ਦੂਧੜ ਤੋਂ 22 ਸਾਲਾ ਨੌਜਵਾਨ ਵਿੱਚ ਸਵਾਈਨ ਫਲੂ ਦੇ ਲੱਛਣ ਪਾਏ ਗਏ ਸਨ।
ਜਿਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਸੀ। ਉਸ ਦੀ ਵੀ ਬੀਤੀ ਰਾਤ ਪੀਜੀਆਈ ਵਿਖੇ ਮੌਤ ਹੋ ਗਈ। ਇਨ੍ਹਾਂ ਮੌਤਾਂ ਸੰਬੰਧੀ ਨੋਡਲ ਅਫਸਰ ਡਾ਼ ਦਿਵਜੋਤ ਸਿੰਘ ਨੇ ਪੁਸ਼ਟੀ ਕੀਤੀ।