ਗੰਭੀਰ ਬੀਮਾਰੀ ਤੋਂ ਪੀੜਤ ਮਾਸੂਮ ਦੀ 17 ਕਰੋੜ ਦਾ ਟੀਕਾ ਬਚਾ ਸਕਦੈ ਜਾ/ਨ, ਆਪ ਸਾਂਸਦ ਨੇ ਕੀਤੀ ਮਦਦ ਦੀ ਅਪੀਲ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸਪਾਈਨਲ ਮਸਕੂਲਰ ਐਟ੍ਰੋਫੀ (ਐਸਐਮਏ) ਟਾਈਪ-2 ਬਿਮਾਰੀ ਤੋਂ ਪੀੜਤ ਬੱਚੇ ਦੀ ਜਾਨ ਬਚਾਉਣ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਹੈ।
ਸ਼ੁੱਕਰਵਾਰ ਨੂੰ ਹੋਈ ਬੱਚੇ ਦੇ ਮਾਤਾ-ਪਿਤਾ ਦੀ ਮੌਜੂਦਗੀ ‘ਚ ਇਕ ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਕਿਹਾ ਕਿ ਜੇ ਬੱਚੇ ਨੂੰ ਦੋ ਸਾਲ ਦਾ ਹੋਣ ਤੋਂ ਪਹਿਲਾਂ ਇਸ ਬੀਮਾਰੀ ਨੂੰ ਠੀਕ ਕਰਨ ਲਈ ਟੀਕਾ ਨਾ ਲਗਾਇਆ ਗਿਆ ਤਾਂ ਉਸ ਦੀ ਜਾਨ ਖਤਰੇ ‘ਚ ਪੈ ਸਕਦੀ ਹੈ।
ਟੀਕੇ ਦੀ ਕੀਮਤ 17 ਕਰੋੜ ਰੁਪਏ
ਉਨ੍ਹਾਂ ਕਿਹਾ ਕਿ ਟੀਕੇ ਦੀ ਕੀਮਤ 17 ਕਰੋੜ ਰੁਪਏ ਹੈ। ਮੈਂ ਆਪਣੇ ਵੱਲੋਂ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੀ ਆਰਥਿਕ ਸਥਿਤੀ ਮੁਤਾਬਕ 100 ਰੁਪਏ ਤੋਂ ਲੈ ਕੇ ਕਿਸੇ ਵੀ ਰਕਮ ਤੱਕ ਮਦਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਸ਼ਰੂਤੀ ਵੋਰਾ ਨੇ ਘੋੜ ਸਵਾਰੀ ‘ਚ ਰਚਿਆ ਇਤਿਹਾਸ, 3-ਸਟਾਰ ਜੀਪੀ ਇਵੈਂਟ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ
ਫੰਡਿੰਗ ਲਈ ਇਮਪੈਕਟ ਗੁਰੂ ਨਾਮ ਦੀ ਐਪ ‘ਤੇ ਬੱਚੇ ਲਈ ਬਣਾਇਆ ਅਕਾਊਂਟ
ਬੱਚੇ ਦੇ ਮਾਤਾ-ਪਿਤਾ ਨੇ ਕ੍ਰਾਊਡ ਫੰਡਿੰਗ ਲਈ ਇਮਪੈਕਟ ਗੁਰੂ ਨਾਮ ਦੀ ਐਪ ‘ਤੇ ਬੱਚੇ ਲਈ ਅਕਾਊਂਟ ਬਣਾਇਆ ਹੈ। ਇੱਥੇ ਬੱਚੇ ਵਿਹੰਤ ਜੈਨ ਨਾਲ ਸਬੰਧਤ ਸਾਰੀ ਜਾਣਕਾਰੀ ਦਿੱਤੀ ਗਈ ਹੈ। ਬੱਚੇ ਦੇ ਨਾਮ ‘ਤੇ ਇੱਕ ਬੈਂਕ ਖਾਤਾ ਹੈ, ਜਿਸਦਾ ਨੰਬਰ 2223330027417243 ਹੈ ਅਤੇ IFSC ਕੋਡ RATN0VAAPIS ਹੈ। ਇਸ ਤੋਂ ਇਲਾਵਾ ਮੋਬਾਈਲ ਨੰਬਰ 9871205883 ‘ਤੇ QR ਕੋਡ ਵੀ ਬਣਾਇਆ ਗਿਆ ਹੈ।