ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 169 ਲਾਪਤਾ ਸਰੂਪ ਬਰਾਮਦ

0
25
Maghi Confrence

ਚੰਡੀਗੜ੍ਹ, 15 ਜਨਵਰੀ 2026 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਧਰਮ ਦਾ ਸਿਆਸੀ ਸਵਾਰਥ ਲਈ ਇਸਤੇਮਾਲ ਕਰਨਾ ਮੁਆਫੀਯੋਗ ਅਪਰਾਧ ਹੈ ।

ਇਹ ਕੋਈ ਪ੍ਰਾਪਤੀ ਨਹੀਂ ਸਗੋਂ ਸਾਡਾ ਫਰਜ਼ ਹੈ : ਭਗਵੰਤ ਮਾਨ

ਉਨ੍ਹਾਂ ਕਿਹਾ ਕਿ 328 ਲਾਪਤਾ ਸਰੂਪਾਂ ਦੇ ਮਾਮਲੇ ਵਿਚ ਗਠਿਤ ਐੱਸ. ਆਈ. ਟੀ. (ਸਿਟ) ਨੇ ਬੰਗਾ ਨੇੜਿਓਂ ਇਕ ਧਾਰਮਿਕ ਅਸਥਾਨ ਤੋਂ 169 ਸਰੂਪ ਬਰਾਮਦ ਕੀਤੇ ਹਨ, ਜਿਨ੍ਹਾਂ ਵਿਚੋਂ 139 ਦਾ ਕੋਈ ਅਧਿਕਾਰਤ ਰਿਕਾਰਡ ਨਹੀਂ ਹੈ । ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਕੋਈ ਪ੍ਰਾਪਤੀ ਨਹੀਂ ਸਗੋਂ ਸਾਡਾ ਫ਼ਰਜ਼ ਹੈ ।

10 ਲੱਖ ਦੀ ਸਿਹਤ ਬੀਮਾ ਸਕੀਮ ਜਲਦ ਲਾਗੂ ਹੋਵੇਗੀ

ਮਾਘੀ ਦੇ ਮੌਕੇ `ਤੇ `ਆਪ` ਦੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੈ ਕਿਹਾ ਮਾਘੀ ਕਾਨਫਰੰਸ ਵਿਚ ਹਿੱਸਾ ਲੈਂਦੇ ਮੁੱਖ ਮੰਤਰੀ ਭਗਵੰਤ ਮਾਨ, `ਆਪ` ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਅਰੋੜਾ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਲਾਲਚੰਦ ਕਟਾਰੂਚੱਕ ਤੇ ਹੋਰ । ਸੂਬਾ ਪ੍ਰਧਾਨ ਅਮਨ ਨੇ ਕਿਹਾ ਕਿ ਸਰਕਾਰ ਆਉਣ ਵਾਲੇ ਦਿਨਾਂ ਵਿਚ 10-10 ਲੱਖ ਰੁਪਏ ਦੀ ਸਿਹਤ ਬੀਮਾ ਸਕੀਮ (Health insurance scheme) ਸ਼ੁਰੂ ਕਰਨ ਜਾ ਰਹੀ ਹੈ ਅਤੇ ਇਸ ਲਈ 800 ਪ੍ਰਾਈਵੇਟ ਤੇ 250 ਸਰਕਾਰੀ ਹਸਪਤਾਲ ਰਜਿਸਟਰ ਕੀਤੇ ਜਾਣਗੇ। ਲੋਕਾਂ ਦੇ ਇਲਾਜ ਦੀ ਜਿ਼ੰਮੇਵਾਰੀ ਸਰਕਾਰ ਖੁਦ ਚੁੱਕੇਗੀ ।

ਔਰਤਾਂ ਨੂੰ ਜਲਦੀ ਮਿਲਣਗੇ 1000 ਰੁਪਏ

ਉਨ੍ਹਾਂ ਕਿਹਾ ਕਿ ਬਜਟ ਸੈਸ਼ਨ (Budget session) ਵਿਚ ਔਰਤਾਂ ਨੂੰ 1000-1000 ਰੁਪਏ ਦੀ ਸ਼ਗਨ ਸਕੀਮ ਦੇਣ `ਤੇ ਵੀ ਮੋਹਰ ਲਗਾ ਦਿੱਤੀ ਜਾਵੇਗੀ ।

Read More : ਪੰਜਾਬ ਸਰਕਾਰ ਨੇ ਬਣਾਇਆ ਹੈ ਸਟੈਂਪ ਡਿਊਟੀ ਦੀ ਜਾਇਜ਼ ਵਸੂਲੀ ਨੂੰ ਯਕੀਨੀ

LEAVE A REPLY

Please enter your comment!
Please enter your name here