ਨਵੀਂ ਦਿੱਲੀ, 22 ਜਨਵਰੀ 2026 : ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (Central Drugs Standard Control Organization) (ਸੀ. ਡੀ. ਐਸ. ਸੀ. ਓ.) ਜੋ ਦੇਸ਼ `ਚ ਗੁਣਵੱਤਾ ਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਤੌਰ `ਤੇ ਦਵਾਈਆਂ ਦੀ ਨਿਗਰਾਨੀ ਕਰਦੀ ਹੈ, ਨੇ ਦਸੰਬਰ 2025 ਦੌਰਾਨ ਅਹਿਮ ਕਾਰਵਾਈ ਕੀਤੀ ।
7 ਨਕਲੀ ਵਜੋਂ ਪਛਾਣੀਆਂ ਗਈਆਂ
ਇਸ ਮਹੀਨੇ ਕੇਂਦਰੀ ਤੇ ਰਾਜ ਡਰੱਗ ਟੈਸਟਿੰਗ ਲੈਬਾਰਟਰੀਆਂ (Central and State Drug Testing Laboratories) ਨੇ ਕੁੱਲ 167 ਦਵਾਈਆਂ ਦੇ ਨਮੂਨਿਆਂ ਨੂੰ `ਮਿਆਰੀ ਗੁਣਵੱਤਾ ਦੇ ਨਹੀਂ” ਐਲਾਨਿਆ ਜਦੋਂ ਕਿ 7 ਦਵਾਈਆਂ ਨਕਲੀ (Counterfeit medicines) ਪਾਈਆਂ ਗਈਆਂ । ਰੈਗੂਲੇਟਰੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਗੁਣਵੱਤਾ ਦੇ ਮਿਆਰਾਂ `ਤੇ ਖਰੀਆਂ ਨਾ ਉਤਰਨ ਵਾਲੀਆਂ ਦਵਾਈਆਂ ਸਰਕਾਰੀ ਲੈਬਾਰਟਰੀਆਂ ਵੱਲੋਂ ਟੈਸਟ ਕੀਤੇ ਗਏ ਖਾਸ ਬੈਚ ਤੱਕ ਸੀਮਿਤ ਹਨ ।
ਇਸ ਦਾ ਮਤਲਬ ਇਹ ਨਹੀਂ ਕਿ ਬਾਜ਼ਾਰ `ਚ ਉਪਲਬਧ ਉਸੇ ਦਵਾਈ ਦੇ ਹੋਰ ਬੈਚ ਜਾਂ ਉਤਪਾਦ ਅਸੁਰੱਖਿਅਤ ਹਨ । ਇਸ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ । ਇਸ ਤੋਂ ਇਲਾਵਾ ਦਸੰਬਰ 2025 ਦੌਰਾਨ 7 ਦਵਾਈਆਂ ਦੇ ਨਮੂਨਿਆਂ (Medicine samples) ਨੂੰ ਨਕਲੀ ਵਜੋਂ ਪਛਾਣਿਆ ਗਿਆ ਸੀ । ਇਨ੍ਹਾਂ `ਚ ਉੱਤਰੀ ਜ਼ੋਨ ਗਾਜ਼ੀਆਬਾਦ ਤੋਂ 4, ਐਫ. ਡੀ. ਏ. ਅਹਿਮਦਾਬਾਦ, ਬਿਹਾਰ ਤੇ ਮਹਾਰਾਸ਼ਟਰ ਤੋਂ ਇਕ-ਇਕ ਸ਼ਾਮਲ ਹੈ ।
Read More : ਸੀ. ਡੀ. ਐਸ. ਸੀ. ਓ. ਨੇ ਕੀਤੀਆਂ ਦੇਸ਼ ’ਚ ਬਣੀਆਂ 205 ਦਵਾਈਆਂ ਦੇ ਸੈਂਪਲ ਫੇਲ੍ਹ









