ਫਾਜ਼ਿਲਕਾ ਦੇ 133 ਪਿੰਡਾਂ ਨੇ ਨ-ਸ਼ਾ ਰੋਕਣ ਦਾ ਲਿਆ ਫੈਸਲਾ || Punjab News

0
137
133 villages of Fazilka decided to stop Na-sha

ਫਾਜ਼ਿਲਕਾ ਦੇ 133 ਪਿੰਡਾਂ ਨੇ ਨ-ਸ਼ਾ ਰੋਕਣ ਦਾ ਲਿਆ ਫੈਸਲਾ

ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਹੈ ਜਿਸ ਨਾਲ ਪਤਾ ਨਹੀਂ ਕਿੰਨੇ ਹੀ ਨੌਜਵਾਨ ਇਸ ਦਰਿਆ ਵਿੱਚ ਰੁੜ੍ਹਦੇ ਜਾ ਰਹੇ ਹਨ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਇਸੇ ‘ਚ ਇੱਕ ਤਰ੍ਹਾਂ ਨਾਲ ਖ਼ਤਮ ਹੁੰਦੀ ਜਾ ਰਹੀ ਹੈ | ਇਸੇ ਦੇ ਮੱਦੇਨਜਰ ਫਾਜ਼ਿਲਕਾ ‘ਚ ਪੁਲਿਸ ਵਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਣ ਪਿੰਡ-ਪਿੰਡ ਇਕਜੁੱਟ ਹੋ ਕੇ ਜ਼ਿਲੇ ਦੇ 133 ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਲਿਆ ਹੈ ਉਨ੍ਹਾਂ ਨੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਣ ਅਤੇ ਨਸ਼ੇ ਤੋਂ ਪੀੜਤ ਲੋਕਾਂ ਦਾ ਇਲਾਜ ਕਰਵਾਉਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।

ਨਸ਼ਾ ਛੱਡਣ ਲਈ ਪੰਚਾਇਤ ਪੱਧਰ ‘ਤੇ ਕੀਤਾ ਜਾਵੇਗਾ ਪ੍ਰੇਰਿਤ

ਪਿੰਡ ਕਿੱਲਿਆਂਵਾਲੀ ਦੇ ਉਪਕਾਰ ਸਿੰਘ ਦਾ ਕਹਿਣਾ ਹੈ ਕਿ ਇਸ ਲਈ ਬਹੁਤ ਸਾਰੇ ਲੋਕ ਅੱਗੇ ਨਹੀਂ ਆ ਰਹੇ ਸਨ ਪਰ ਹੁਣ ਪਿੰਡ ਚੱਕ ਖਿਓਵਾਲੀ ਅਤੇ ਚੱਕ ਰਾਧੇਵਾਲਾ ਦੇ ਗੁਰਪਾਲ ਸਿੰਘ ਨੂੰ ਨਸ਼ਾ ਛੱਡਣ ਲਈ ਪੰਚਾਇਤ ਪੱਧਰ ‘ਤੇ ਪ੍ਰੇਰਿਤ ਕੀਤਾ ਜਾਵੇਗਾ। ਬਲਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਲੋਕ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰਨ ਤਾਂ ਸਫਲਤਾ ਅਟੱਲ ਹੈ।

LEAVE A REPLY

Please enter your comment!
Please enter your name here