ਛੇਵੀਂ ਮੰਜ਼ਿਲ ਤੋਂ ਡਿੱਗੀ ਭਾਰੀ ਗਰਿੱਲ, 12 ਸਾਲਾ ਬੱਚੇ ਦੀ ਮੌ.ਤ || Punjab News

0
20

ਛੇਵੀਂ ਮੰਜ਼ਿਲ ਤੋਂ ਡਿੱਗੀ ਭਾਰੀ ਗਰਿੱਲ, 12 ਸਾਲਾ ਬੱਚੇ ਦੀ ਮੌ.ਤ

 ਸੋਹਾਣਾ ਥਾਣੇ ਅਧੀਨ ਪੈਂਦੇ ਪਿੰਡ ਮੌਲੀ ‘ਚ ਸੋਮਵਾਰ ਦੇਰ ਸ਼ਾਮ ਨਵੀਂ ਬਣੀ ਇਕ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਡਿੱਗੀ ਭਾਰੀ ਗਰਿੱਲ ਹੇਠ ਆਉਣ ਕਾਰਨ 12 ਸਾਲਾ ਬੱਚੇ ਦੀ ਮੌਤ ਹੋ ਗਈ। ਗਰਿੱਲ ਬੱਚੇ ਦੀ ਗਰਦਨ ਦੇ ਖੱਬੇ ਪਾਸੇ ਡਿੱਗੀ, ਜਿਸ ਨਾਲ ਉਸ ਦੇ ਮੋਢੇ ਦਾ ਇੱਕ ਹਿੱਸਾ ਖੁੱਲ੍ਹ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਅਸ਼ੀਸ਼ ਕੁਮਾਰ ਉਰਫ਼ ਆਸ਼ੂ ਵਜੋਂ ਹੋਈ ਹੈ, ਜੋ ਪਿੰਡ ਮੌਲੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।

ਜਦੋਂ ਇਹ ਹਾਦਸਾ ਵਾਪਰਿਆ ਤਾਂ ਆਸ਼ੂ ਆਪਣੇ ਦੋ ਸਾਥੀਆਂ ਨਾਲ ਗਲੀ ‘ਚੋਂ ਲੰਘ ਰਿਹਾ ਸੀ ਕਿ ਅਚਾਨਕ ਗਰਿੱਲ ਡਿੱਗ ਪਈ। ਉਸ ਦੇ ਨਾਲ ਦੋ ਹੋਰ ਨੌਜਵਾਨ ਵੀ ਮਾਮੂਲੀ ਜ਼ਖ਼ਮੀ ਹੋ ਗਏ। ਜ਼ਖਮੀ ਆਸ਼ੂ ਨੂੰ ਤੁਰੰਤ ਸੋਹਾਣਾ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੰਗਲਵਾਰ ਨੂੰ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚਾ ਪਰਵਾਸੀ ਪਰਿਵਾਰ ਦਾ ਹੈ। ਉਸ ਦੇ ਮਾਤਾ-ਪਿਤਾ ਪਿੰਡ ਮੌਲੀ ‘ਚ 20 ਸਾਲਾਂ ਤੋਂ ਰਹਿ ਰਹੇ ਸਨ ਤੇ ਸਫ਼ਾਈ ਦਾ ਕੰਮ ਕਰਦੇ ਸਨ। ਮ੍ਰਿਤਕ ਬੱਚੇ ਦੇ ਪਿਤਾ ਪੰਕਜ ਕੁਮਾਰ ਦਾਸ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ। ਅੱਜ ਗੁਰਪੁਰਬ ਦੀ ਛੁੱਟੀ ਹੋਣ ਕਾਰਨ ਉਸ ਦਾ ਛੋਟਾ ਪੁੱਤਰ ਆਸ਼ੂ ਘਰ ਹੀ ਸੀ। ਉਹ ਆਪਣੇ ਦੋ ਹੋਰ ਦੋਸਤਾਂ ਨਾਲ ਘੁੰਮਣ ਗਿਆ ਸੀ। ਘਰ ਤੋਂ 300 ਮੀਟਰ ਦੀ ਦੂਰੀ ‘ਤੇ ਪੀਜੀ ਬਣ ਰਿਹਾ ਹੈ, ਜਿਸ ਦੀ ਛੇਵੀਂ ਮੰਜ਼ਿਲ ‘ਤੇ ਗਰਿੱਲ ਲਗਾਈ ਜਾ ਰਹੀ ਸੀ।

ਭਾਰਤ ‘ਚ ਵੀ ਡਰਾਉਣ ਲੱਗਾ HMPV ਵਾਇਰਸ! 8 ਮਾਮਲੇ ਆਏ ਸਾਹਮਣੇ || Latest News

ਅਚਾਨਕ ਗਰਿੱਲ ਡਿੱਗਣ ‘ਤੇ ਉਸ ਦਾ ਲੜਕਾ ਆਸ਼ੂ ਇਸ ਦੀ ਲਪੇਟ ‘ਚ ਆ ਗਿਆ ਤੇ ਲਹੂ-ਲੁਹਾਨ ਹਾਲਤ ‘ਚ ਜ਼ਮੀਨ ‘ਤੇ ਬੇਹੋਸ਼ ਹੋ ਗਿਆ। ਉਸ ਦੇ ਦੋ ਹੋਰ ਸਾਥੀ ਭੱਜ ਕੇ ਉਸ ਦੇ ਘਰ ਆਏ ਤੇ ਆਸ਼ੂ ਦੀ ਮਾਂ ਨੂੰ ਹਾਦਸੇ ਦੀ ਸੂਚਨਾ ਦਿੱਤੀ। ਜਦੋਂ ਤਕ ਪਰਿਵਾਰ ਮੌਕੇ ‘ਤੇ ਪਹੁੰਚਿਆ, ਉਦੋਂ ਤਕ ਆਸ਼ੂ ਨੂੰ ਉਸ ਦੇ ਚਾਚੇ ਨੇ ਸੋਹਾਣਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 8 ਮਹੀਨੇ ਪਹਿਲਾਂ ਰੁਪਿੰਦਰ ਸਿੰਘ ਵਾਸੀ ਮੱਖਣ ਮਾਜਰਾ ਨੇ ਇੱਥੇ ਜ਼ਮੀਨ ਖਰੀਦੀ ਸੀ ਅਤੇ ਇਸ ਜ਼ਮੀਨ ‘ਤੇ ਪੀਜੀ ਬਣ ਰਿਹਾ ਸੀ। ਸੂਤਰਾਂ ਅਨੁਸਾਰ ਪੀਜੀ ਮਲਿਕ ਨੂੰ ਪੁਲਿਸ ਨੇ ਹਿਰਾਸਤ टਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਕੀਤੀ ਜਾ ਰਹੀ ਕਾਰਵਾਈ

ਐਤਵਾਰ ਦੇਰ ਸ਼ਾਮ ਇਕ ਹਾਦਸਾ ਵਾਪਰਿਆ ਜਿਸ ਵਿਚ ਆਸ਼ੂ ਨਾਂ ਦੇ 12 ਸਾਲ ਦੇ ਬੱਚੇ ਦੀ ਗਰਿੱਲ ਡਿੱਗਣ ਨਾਲ ਮੌਤ ਹੋ ਗਈ। ਇਸ ਮਾਮਲੇ ‘ਚ ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here