ਲੁਧਿਆਣਾ ਵਿੱਚ 10 ਸਾਲਾ ਬੱਚੀ ਦੀ ਸੜਕ ਹਾਦਸੇ ‘ਚ ਮੌਤ

0
33

ਲੁਧਿਆਣਾ ਵਿੱਚ ਇੱਕ ਸੜਕ ਹਾਦਸੇ ਵਿੱਚ 10 ਸਾਲ ਦੀ ਬੱਚੀ ਦੀ ਮੌਤ ਹੋ ਗਈ। ਕੁੜੀ ਅਤੇ ਉਸਦੀ ਦੋਸਤ ਆਪਣੇ ਗੁਆਂਢੀ ਨਾਲ ਮੋਟਰਸਾਈਕਲ ਤੇ ਬਾਹਰ ਗਏ ਹੋਏ ਸਨ। ਇੱਕ ਕਾਰ ਚਾਲਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਬਾਈਕ ਦੇ ਪਿੱਛੇ ਬੈਠੀ ਕੁੜੀ ਜ਼ਮੀਨ ‘ਤੇ ਡਿੱਗ ਪਈ। ਕਾਰ ਰੋਕਣ ਦੀ ਬਜਾਏ, ਕਾਰ ਚਾਲਕ ਨੇ ਕਰ ਕੁੜੀ ਦੇ ਪੇਟ ‘ਤੇ ਚੜ੍ਹਾ ਦਿੱਤੀ ਅਤੇ ਭੱਜ ਗਿਆ।
ਦਿਸ਼ਾ ਪਟਾਨੀ ਨੂੰ ਨਹੀਂ ਮਿਲੀ ਹਵਾਈ ਅੱਡੇ ‘ਤੇ ਐਂਟਰੀ, ਲਿਆ ਯੂ-ਟਰਨ
ਜ਼ਖਮੀ ਲੜਕੀ ਨੂੰ ਅਪੋਲੋ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਹਸੀਨਾ (10) ਵਾਸੀ ਸ਼ਾਂਤੀ ਨਗਰ ਗਿਆਸਪੁਰਾ ਵਜੋਂ ਹੋਈ ਹੈ। ਪੀੜਤ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦਾ ਰਹਿਣ ਵਾਲਾ ਹੈ।
ਜਾਣਕਾਰੀ ਦਿੰਦੇ ਹੋਏ ਹਸੀਨਾ ਦੇ ਪਿਤਾ ਜਮਾਲੂਦੀਨ ਨੇ ਦੱਸਿਆ ਕਿ ਮੇਰੀ ਧੀ ਹਸੀਨਾ ਅਤੇ ਉਸਦੀ ਸਹੇਲੀ ਨਿਸ਼ਾ ਗੁਆਂਢੀ ਨਿਤੀਸ਼ ਨਾਲ ਮੋਟਰਸਾਈਕਲ  ਤੇ ਬਾਹਰ ਗਈਆਂ ਸਨ। ਉਹ ਇੰਦਰਾ ਪਾਰਕ ਮੋੜ ਸੂਆ ਰੋਡ ‘ਤੇ ਪਹੁੰਚੇ ਸਨ ਕਿ ਇੱਕ ਕਾਰ ਨੰਬਰ PB-10-JA-5917 ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਆ ਕੇ ਬਾਈਕ ਨੂੰ ਟੱਕਰ ਮਾਰ ਦਿੱਤੀ।

ਦੱਸ ਦਈਏ ਕਿ ਟੱਕਰ ਕਾਰਨ ਬਾਈਕ ‘ਤੇ ਬੈਠੀ ਹਸੀਨਾ ਜ਼ਮੀਨ ‘ਤੇ ਡਿੱਗ ਪਈ। ਲੋਕਾਂ ਨੇ ਖੂਨ ਨਾਲ ਲੱਥਪੱਥ ਹਸੀਨਾ ਨੂੰ ਅਪੋਲੋ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਜਮਾਲੂਦੀਨ ਦੇ ਅਨੁਸਾਰ, ਉਸਦੇ 3 ਬੱਚੇ ਹਨ। ਦੋ ਧੀਆਂ ਅਤੇ ਇੱਕ ਪੁੱਤਰ। ਹਸੀਨਾ ਦੂਜੀ ਸੀ। ਹਸੀਨਾ ਇੱਕ ਸਰਕਾਰੀ ਸਕੂਲ ਵਿੱਚ 5ਵੀਂ ਜਮਾਤ ਵਿੱਚ ਪੜ੍ਹਦੀ ਸੀ। ਸਾਹਨੇਵਾਲ ਥਾਣੇ ਦੀ ਪੁਲਿਸ ਨੇ ਗੱਡੀ ਦਾ ਨੰਬਰ ਨੋਟ ਕਰ ਲਿਆ ਹੈ ਅਤੇ ਅਣਪਛਾਤੇ ਵਿਅਕਤੀ ਵਿਰੁੱਧ ਧਾਰਾ 281,106,125,324(4)BNS ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here