ਮੁਕਤਸਰ ਜ਼ਿਲ੍ਹੇ ਦੇ 10 ਅਧਿਆਪਕ ਮੁਅੱਤਲ
ਗਿੱਦੜਬਾਹਾ ਵਿੱਚ ਐਤਵਾਰ ਨੂੰ ਹੋਈਆਂ ਗ੍ਰਾਮ ਪੰਚਾਇਤੀ ਚੋਣਾਂ ਦੌਰਾਨ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਨੇ ਚੋਣ ਡਿਊਟੀ ਵਿੱਚ ਹਾਜ਼ਰ ਨਾ ਹੋਣ ਅਤੇ ਡਿਊਟੀ ਵਿੱਚ ਅਣਗਹਿਲੀ ਵਰਤਣ ਕਾਰਨ 10 ਅਧਿਆਪਕਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਅਦਾਲਤ ਨੇ ਨਰਾਇਣ ਸਿੰਘ ਚੌੜਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ
ਰਿਟਰਨਿੰਗ ਅਫਸਰ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ ਉਕਤ ਅਧਿਆਪਕਾਂ ਨੂੰ ਪੋਲਿੰਗ ਸਟਾਫ਼ ਵਜੋਂ ਡਿਊਟੀ ’ਤੇ ਲਾਇਆ ਗਿਆ ਸੀ ਪਰ ਇਨ੍ਹਾਂ ਮੁਲਾਜ਼ਮਾਂ ਵੱਲੋਂ ਵਾਰ-ਵਾਰ ਮੌਕੇ ਦਿੱਤੇ ਜਾਣ ਦੇ ਬਾਵਜੂਦ ਉਹ ਡਿਊਟੀ ’ਤੇ ਨਹੀਂ ਆਏ ਅਤੇ ਡਿਊਟੀ ਦਾ ਸਮਾਂ ਨਾ ਪੂਰਾ ਹੋਣ ’ਤੇ ਟਾਲ-ਮਟੋਲ ਕਰਨ ਦੀ ਨੀਅਤ ਨਾਲ ਡਿਸਪੈਚ ਸੈਂਟਰ ਛੱਡਣ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਕਿਹਾ ਕਿ ਉਕਤ ਅਧਿਆਪਕਾਂ ਦੀ ਇਸ ਅਣਗਹਿਲੀ ਕਾਰਨ ਚੋਣਾਂ ਦਾ ਬਹੁਤ ਹੀ ਜ਼ਰੂਰੀ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਇਨ੍ਹਾਂ ਅਧਿਆਪਕਾਂ ਨੂੰ ਚੋਣ ਡਿਊਟੀ ਦੌਰਾਨ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਧਾਰਾ 23 ਤਹਿਤ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਲਾਪ੍ਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਵਿੱਚ
1.ਸਾਗਰ ਗਾਬਾ ਐਚ.ਟੀ ਮੁਕਤਸਰ
2.ਗਮਦੂਰ ਸਿੰਘ ਜੂਨੀਅਰ ਸਹਾਇਕ ਸਿਖਾਂ ਵਾਲਾ
3.ਜੋਗਿੰਦਰਪਾਲ ਸਿੰਘ ਈ.ਟੀ.ਟੀ ਲੱਖੇਵਾਲੀ
4.ਅਵਤਾਰ ਸਿੰਘ ਈ.ਟੀ.ਟੀ ਗੰਧੜ
5.ਦਿਨੇਸ਼ ਕੁਮਾਰ ਈ.ਟੀ.ਟੀ ਲੱਖੇਵਾਲੀ
6.ਵਿਕਰਮ ਸਿੰਘ ਈ.ਟੀ.ਟੀ ਸਿੱਖਾਂਵਾਲਾ
7.ਗੁਰਜਿੰਦਰ ਸਿੰਘ ਲਾਇਬ੍ਰੇਰੀਅਨ ਹਾਕੂਵਾਲਾ
8.ਮਨਜੀਤ ਸਿੰਘ ਸਾਇੰਸ ਮਾਸਟਰ ਨੂਰਪੁਰ ਕਿਰਪਾਲ ਕੇ
9.ਰੁਪਿੰਦਰ ਸਿੰਘ ਅੰਗਰੇਜ਼ੀ ਮਾਸਟਰ ਰਣਜੀਤ ਗੜ
10.ਸੁਸ਼ੀਲ ਕੁਮਾਰ ਸ.ਸ ਮਾਸਟਰ ਮੁਕਤਸਰ
ਸ਼ਾਮਿਲ ਹਨ।