ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਮਾਰਚ 2022 ਟਰਮ-2 ਦੀ ਪ੍ਰੀਖਿਆ ‘ਚ ਵੱਖ-ਵੱਖ ਕਾਰਨਾਂ ਕਰਕੇ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਗਏ ਪ੍ਰੀਖਿਆਰਥੀਆਂ ਦੀ ਮੁੜ ਪ੍ਰੀਖਿਆ 1 ਜੁਲਾਈ ਤੋਂ 13 ਜੁਲਾਈ ਤੱਕ ਤਿੰਨ ਵੱਖ-ਵੱਖ ਜ਼ਿ ਲ੍ਹਿਆਂ ਵਿਖੇ ਸਥਾਪਿਤ ਕੀਤੇ ਕੇਂਦਰਾਂ ‘ਤੇ ਕਰਵਾਈ ਜਾਵੇਗੀ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੰਟਰੋਲ ਪ੍ਰੀਖਿਆਵਾਂ ਜੇ.ਆਰ.ਮਹਿਰੋਕ ਨੇ ਦੱਸਿਆ ਕਿ ਇਹ ਮੁੜ ਪ੍ਰੀਖਿਆ ਲਈ ਸੂਬੈ ਦੇ ਤਿੰਨ ਜ਼ਿ ਲ੍ਹਿਆਂ ਬਠਿੰਡਾ, ਜਲੰਧਰ ਤੇ ਮੁਹਾਲੀ ਵਿਖੇ ਪਰੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ।ਬਠਿੰਡਾ ਵਿਖੇ ਸਥਾਪਿਤ ਪ੍ਰੀਖਿਆ ਕੇਂਦਰ ਵਿੱਚ ਬਠਿੰਡਾ,ਸੰਗਰੂਰ, ਬਰਨਾਲਾ, ਮਲੇਰਕੋਟਲਾ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ,ਫ਼ਿਰੋਜ਼ਪੁਰ ਜ਼ਿਿਲ੍ਹਆਂ ਨਾਲ ਸੰਬੰਧਿਤ ਪ੍ਰੀਖਿਆਰਥੀ ਪ੍ਰੀਖਿਆ ਦੇਣਗੇ।
ਇਸੇ ਤਰ੍ਹਾਂ ਜਲੰਧਰ ਵਿਖੇ ਸਥਾਪਿਤ ਪ੍ਰੀਖਿਆ ਕੇਂਦਰ ਵਿੱਚ ਜਲੰਦਰ ਜ਼ਿਲ੍ਹੇ ਦੇ ਪ੍ਰੀਖਿਆਰਥੀਆਂ ਤੋਂ ਇਲਾਵਾ ਕਪੂਰਥਲਾ,ਅੰਮ੍ਰਿਤਸਰ, ਤਰਨਤਾਰਨ,ਹੁਸ਼ਿਆਰਪੁਰ,ਗੁਰਦਾਸਪੁਰ,ਪਠਾਨਕੋਟ,ਮੋਗਾ, ਲੁਧਿਆਣਾ ਦੇ ਪ੍ਰੀਖਿਆ ਹੋਣਗੇ।ਇਸੇ ਪ੍ਰਕਾਰ ਮੁਹਾਲੀ ਵਿਖੇ ਸਥਾਪਿਤ ਕੇਂਦਰ ‘ਚ ਮੁਹਾਲੀ ਦੇ ਨਾਲ-ਨਾਲ ਰੋਪੜ ਸ਼ਹੀਦ ਭਗਤ ਸਿੰਘ ਨਗਰ, ਫਹਿਗੜ੍ਹ ਸਾਹਿਬ ਅਤੇ ਪਟਿਅਲਾ ਜ਼ਿ ਲ੍ਹਿਆਂ ਨਾਲ ਸੰਬੰਧਿਤ ਪਰੀਖਿਆਰਥੀ ਪ੍ਰੀਖਿਆ ਦੇਣਗੇ।ਇਨ੍ਹਾਂ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਦਾ ਸਮਾਂ 11 ਵਜੇ ਹੋਵੇਗਾ।ਡੇਟਸ਼ੀਟ ਅਤੇ ਪ੍ਰੀਖਿਆਵਾਂ ਸੰਬੰਧੀ ਮੁਕੰਮਲ ਜਾਣਕਾਰੀ ਸਿੱਖਿਆ ਬੋਰਡ ਦੀ ਵੈੱਬਸਾਈਟ ‘ਤੇ ਉਪਲੱਬਧ ਹੋਵੇਗੀ।









