ਬਲਟਾਣਾ ਖੇਤਰ ਵਿਚਲੀ ਫਰਨੀਚਰ ਮਾਰਕੀਟ ਵਿਚ ਦੇਰ ਰਾਤ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਆਂ ਚੱਲੀਆਂ। ਬਲਟਾਣਾ ‘ਚ ਐਨਕਾਉਂਟਰ (Encounter In Baltana) ਦੌਰਾਨ ਤਿੰਨ ਗੈਂਗਸਟਰ ਗ੍ਰਿਫ਼ਤਾਰ ਕੀਤੇ ਹਨ। ਮੁਲਜ਼ਮਾਂ ਤੋਂ ਦੋ ਦੇਸੀ ਪਿਸਤੌਲ ਅਤੇ 10 ਕਾਰਤੂਸ ਬਰਾਮਦ ਕੀਤੇ ਹਨ। ਇਹ ਗੈਗਸਟਰ ਭੂਪੀ ਰਾਣਾ ਗਿਰੋਹ ਦੇ ਦੱਸੇ ਜਾ ਰਹੇ ਹਨ, ਹੋਟਲ ਮਾਲਕ ਤੋਂ ਰੰਗਦਾਰੀ ਮੰਗਣ ਪਹੁੰਚੇ ਸਨ। ਪਹਿਲਾਂ ਤੋਂ ਹੀ ਸਾਦੀ ਵਰਦੀ ਵਿੱਚ ਮੌਜੂਦ ਪੁਲਿਸਕਰਮੀਆਂ ਨੇ ਘੇਰਾ ਪਾਇਆ। ਦੋਵੇਂ ਪਾਸਿਓਂ ਹੋਈ ਫਾਇਰਿੰਗ ‘ਚ ਇੱਕ ਗੈਂਗਸਟਰ ਅਤੇ ਸਬ ਇੰਸਪੈਕਟਰ ਜ਼ਖਮੀ ਹੋ ਗਿਆ। SI ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹੋਟਲ ਮਾਲਕ ਨੇ 11 ਜੁਲਾਈ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।
ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ 11 ਜੁਲਾਈ ਨੂੰ ਰੰਗਦਾਰੀ ਬਾਰੇ ਸ਼ਿਕਾਇਤ ਆਈ ਸੀ। ਉਸ ਦਿਨ ਤੋਂ ਹੀ ਟ੍ਰੈਪ ਲਗਾਇਆ ਜਾ ਰਿਹਾ ਸੀ। ਗੈਗਸਟਰ ਹੋਟਲ ਮਾਲਕ ਤੋਂ ਰੰਗਦਾਰੀ ਮੰਗਣ ਪਹੁੰਚੇ ਸਨ। ਗੈਂਗਸਟਰਾਂ ਨੇ ਪੁਲਿਸ ‘ਤੇ ਪਹਿਲਾਂ ਫਾਇਰਿੰਗ ਕੀਤੀ। ਪੁਲਿਸ ਨੇ ਬਚਾਅ ਲਈ ਜਵਾਬੀ ਫਾਇਰਿੰਗ ਕੀਤੀ। ਜਵਾਬੀ ਫਾਇਰਿੰਗ ‘ਚ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ। ਇੱਕ ਗੈਂਗਸਟਰ ਦੇ ਬੁਲਟ ਪਰੂਫ਼ ਜੈਕੇਟ ਪਾਈ ਹੋਈ ਸੀ।
ਕੌਣ ਹੈ ਗੈਂਗਸਟਰ ਭੂਪੀ ਰਾਣਾ ?
ਪੰਜਾਬ, ਹਰਿਆਣਾ ਕਈ ਸੂਬਿਆਂ ਚ 25 ਤੋਂ ਜ਼ਿਆਦਾ ਕੇਸ। ਲਾਰੈਂਸ ਗੈਂਗ ਦਾ ਕੱਟੜ ਦੁਸ਼ਮਣ ਭੂਪੀ ਗੈਂਗ। ਭੂਪੀ ਨੇ ਪੋਸਟ ਪਾ ਕੇ ਮੂਸੇਵਾਲਾ ਬਦਲ ਲੈਣ ਦੀ ਗੱਲ ਕਹੀ ਸੀ। ਕਾਤਲਾਂ ਦਾ ਪਤਾ ਦੱਸਣ ਵਾਲਿਆਂ ਲਈ 5 ਲੱਖ ਦਾ ਐਲਾਨ ਕੀਤਾ। ਪੋਸਟ ਵਿੱਚ ਭੂਪੀ ਨੇ ਬੰਬੀਹਾ ਗੈਂਗ ਤੇ ਸ਼ੇਰਾ ਖੁੱਬਣ ਨੂੰ ਵੀ ਨਾਲ ਦੱਸਿਆ ਸੀ। ਲਾਰੈਂਸ ਗੈਂਗ ਤੇ ਭੂਪੀ ਰਾਣਾ ਗੈਂਗ ਕੱਟੜ ਦੁਸ਼ਮਣ ਹੈ। ਇੱਕ ਵਾਰ ਜੇਲ੍ਹ ਵਿੱਚ ਵੀ ਦੋਹਾਂ ਗੈਂਗਾਂ ਵਿਚਾਲੇ ਲੜਾਈ ਹੋ ਗਈ ਸੀ।