ਹੁਣ ਵਿਆਹਾਂ ’ਚ ਨਹੀਂ ਹੋਵੇਗੀ ਰੌਣਕ! ਸਰਕਾਰ ਨੇ ਬੈਂਡ ਵਾਜੇ ਤੇ DJ ‘ਤੇ ਲਗਾਈ ਪਾਬੰਦੀ

0
29

ਉੱਤਰ ਪ੍ਰਦੇਸ਼ ਦੇ ਵਿਆਹਾਂ ’ਚ ਹੁਣ ਤੋਂ ਰੌਣਕ ਦੇਖਣ ਨੂੰ ਨਹੀਂ ਮਿਲੇਗੀ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਨੇ ਲਾਊਡ ਸਪੀਕਰਾਂ ਅਤੇ ਹਾਈ ਡੈਸੀਬਲ ਆਵਾਜ਼ਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦਈਏ ਕਿ ਹਾਈ ਡੈਸੀਬਲ ਸਾਊਂਡ ਵਾਲੇ ਵਿਆਹਾਂ ’ਚ ਹੋਣ ਵਾਲੇ ਸ਼ੋਰ ਪ੍ਰਦੂਸ਼ਣ ’ਤੇ ਰੋਕ ਲਗਾਉਣ ਲਈ ਪੁਲਿਸ ਸ਼ਿਕੰਜਾ ਕੱਸ ਰਹੀ ਹੈ। ਵਿਆਹਾਂ ਅਤੇ ਹੋਰ ਸਮਾਰੋਹ ਹਾਈ ਡੈਸੀਬਲ ਸੰਗੀਤ ਜਾਂ ਡੀ. ਜੇ. ਵਜਾਉਣ ਲਈ ਮੈਜਿਸਟ੍ਰੇਟ ਤੋਂ ਇਜਾਜ਼ਤ ਲੈਣੀ ਹੋਵੇਗੀ। ਫਿਰ ਉਸ ਤੋਂ ਬਾਅਦ ਫਾਰਮ ਲੈ ਕੇ ਸਥਾਨਕ ਪੁਲਸ ਸਟੇਸ਼ਨ ਅਤੇ ਉਥੋਂ ਟ੍ਰੈਫਿਕ ਪੁਲਸ ਕੋਲ ਜਾਣਾ ਹੋਵੇਗਾ।

ਇਹ ਵੀ ਪੜ੍ਹੋ : ਲੁਧਿਆਣਾ ਦੇ ਵਿਕਾਸ ਕਾਰਜਾਂ ‘ਤੇ 42.37 ਕਰੋੜ ਰੁਪਏ ਕੀਤੇ ਜਾਣਗੇ ਖਰਚ : ਡਾ.ਇੰਦਰਬੀਰ ਸਿੰਘ…

ਇਸ ਤੋਂ ਬਾਅਦ ਫਾਰਮ ਨੂੰ ਦੁਬਾਰਾ ਮੈਜਿਸਟ੍ਰੇਟ ਕੋਲ ਵਾਪਸ ਲਿਆਉਣਾ ਹੋਵੇਗਾ ਕਿਉਂਕਿ ਮੈਜਿਸਟ੍ਰੇਟ ਹੀ ਪ੍ਰਵਾਨਗੀ ਲਈ ਅੰਤਿਮ ਮੋਹਰ ਲਗਾਉਣਗੇ। ਸਾਰੇ ਨਿਯਮਾਂ ਅਤੇ ਸ਼ਰਤਾਂ ਦੇ ਪੂਰੇ ਕੀਤੇ ਜਾਣ ਨਾਲ ਰਸਮੀ ਮਨਜ਼ੂਰੀ ਲੈਣੀ ਹੋਵੇਗੀ। ਦੱਸ ਦੇਈਏ ਕਿ ਲਾਊਡ ਸਪੀਕਰਾਂ ’ਤੇ ਵੀ ਮੁਕੰਮਲ ਪਾਬੰਦੀ ਲਗਾਈ ਗਈ ਹੈ।

ਦੂਜੇ ਪਾਸੇ ਇਸ ਮਾਮਲੇ ’ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਈ ਡੈਸੀਬਲ ਮਿਊਜ਼ਿਕ ਤੋਂ ਇਲਾਵਾ ਉਨ੍ਹਾਂ ਦੇ ਕਈ ਜ਼ਰੂਰੀ ਕੰਮ ਹਨ। ਉੱਚੀ ਆਵਾਜ਼ ਲਈ, ਯੂ. ਪੀ. ਪੁਲਿਸ ਨੇ ਕਾਇਦੇ-ਕਾਨੂੰਨ ਬਣਾਏ ਹੋਏ ਹਨ। ਗੈਸਟ ਹਾਊਸਾਂ, ਫਾਰਮ ਹਾਊਸਾਂ, ਬੈਂਕੁਏਟ ਹਾਲਾਂ, ਪਾਰਕਾਂ ਅਤੇ ਕਮਿਊਨਿਟੀ ਹਾਲਾਂ ’ਚ ਵੀ ਅਜਿਹੇ ਉੱਚੀ ਆਵਾਜ਼ ਵਾਲੇ ਸੰਗੀਤ ’ਤੇ ਪਾਬੰਦੀ ਹੈ। ਇਸ ਦੇ ਨਾਲ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਭਾਰੀ ਜੁਰਮਾਨੇ ਤੋਂ ਲੈ ਕੇ ਜੇਲ੍ਹ ਤੱਕ ਦੀ ਵਿਵਸਥਾ ਹੈ।

LEAVE A REPLY

Please enter your comment!
Please enter your name here