ਹਰਿਆਣਾ ‘ਚ ਨਗਰ ਪਰਿਸ਼ਦ ਤੇ ਨਗਰ ਪਾਲਿਕਾਵਾਂ ਲਈ 19 ਜੂਨ ਨੂੰ ਵੋਟਿੰਗ ਹੋਈ ਸੀ। ਇਨ੍ਹਾਂ ਚੋਣਾਂ ਦੇ ਅੱਜ ਨਤੀਜੇ ਐਲਾਨੇ ਜਾਣਗੇ। ਜਿਸ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਤੋਂ ਬਾਅਦ 840 ਵਾਰਡਾ ਦੇ 3097 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ। ਇਨ੍ਹਾਂ ਚੋਣ ਨਤੀਜਿਆਂ ਵਿੱਚ ਮੁੱਖ ਤੌਰ ‘ਤੇ ਸੱਤਾਧਾਰੀ ਭਾਜਪਾ ਤੇ ਜੇਜੇਪੀ ਗਠਜੋੜ ਅਤੇ ‘ਆਪ’ ‘ਚ ਟੱਕਰ ਦਿੱਖ ਰਹੀ ਹੈ।ਇਸ ਵਾਰ ਕਾਂਗਰਸ ਪਾਰਟੀ ਮੈਦਾਨ ‘ਚ ਬਾਹਰ ਦਿਖਾਈ ਦੇ ਰਹੀ ਹੈ।
ਵੋਟਾਂ ਦੀ ਗਿਣਤੀ ਲਈ ਸਾਰੀਆਂ ਸਿਆਸੀਆਂ ਪਾਰਟੀਆਂ ਨੇ ਗਿਣਤੀ ਏਜੰਟਾਂ ਨੂੰ ਤੈਨਾਤ ਕਰ ਦਿੱਤਾ ਹੈ। ਨਗਰ ਕੌਸਲ ਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਭਾਜਪਾ ਤੇ ਜੇਜੇਪੀ ਗਠਜੋੜ ਲਈ ਜਿੱਤ ਵੱਕਾਰ ਦਾ ਸਵਾਲ ਬਣੀ ਹੋਈ ਹੈ। ਇਸੇ ਕਰਕੇ ਮੁੱਖ ਮੰਤਰੀ ਖੱਟਰ, ਹਰਿਆਣਾ ਭਾਜਪਤ ਦੇ ਪ੍ਰਧਾਨ ਧਨਖੜ ਤੇ ਜੇਜੇਪੀ ਦੇ ਸੀਨੀਅਰ ਆਗੂ ਦੁਸ਼ਿਅੰਤ ਚੌਟਾਲਾ ਸਰਗਰਮ ਰਹੇ ਹਨ। ਹਰਿਆਣਾ ਦੇ 18 ਨਗਰ ਪਰਿਸ਼ਦਾਂ ਅਤੇ 28 ਨਗਰ ਪਾਲਿਕਾਵਾਂ ਦੇ ਚੋਣ ਨਤੀਜੇ ਅੱਜ 22 ਜੂਨ ਨੂੰ ਦੁਪਹਿਰ ਤੱਕ ਐਲਾਨ ਦਿੱਤੇ ਜਾਣਗੇ। ਵੋਟਾਂ ਦੀ ਗਿਣਤੀ ਲਈ ਸਖਤ ਪ੍ਰਬੰਧ ਕੀਤੇ ਗਏ ਹਨ।