ਸੰਘਣੀ ਧੁੰਦ ਜਾਰੀ, ਮੌਸਮ ਵਿਭਾਗ ਵਲੋਂ 16 ਜ਼ਿਲ੍ਹਿਆਂ ‘ਚ ਅਲਰਟ

0
72

ਉੱਤਰੀ ਭਾਰਤ ਧੁੰਦ ਦੀ ਲਪੇਟ ‘ਚ ਹੈ। ਦਿਨ ਦੇ ਸਮੇਂ ਵੀ ਧੁੰਦ ਪੈਣ ਕਾਰਨ ਕੜਾਕੇ ਦੀ ਠੰਢ ਮਹਿਸੂਸ ਕੀਤੀ ਜਾ ਰਹੀ ਹੈ। ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਨਾਲ ਸੜਕ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਧੁੰਦ ਕਾਰਨ ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ 14 ਅਤੇ ਅੰਮ੍ਰਿਤਸਰ ਤੋਂ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਜਦਕਿ ਸ਼ਨੀਵਾਰ ਸਵੇਰੇ 9 ਵਜੇ ਤੋਂ ਪਹਿਲਾਂ ਦੀਆਂ ਚਾਰ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

ਦੂਜੇ ਪਾਸੇ ਅੰਮ੍ਰਿਤਸਰ, ਚੰਡੀਗੜ੍ਹ ਤੇ ਨਵੀਂ ਦਿੱਲੀਤੋਂ ਘਰੇਲੂ ਤੇ ਕੌਮਾਂਤਰੀ ਮਿਲਾ ਕੇ 250 ਉਡਾਣਾਂ ਪ੍ਰਭਾਵਿਤ ਹੋਈਆਂ ਤੇ ਕੁਝ ਵਿਚ ਤਿੰਨ ਘੰਟੇ ਤੱਕ ਦੀ ਦੇਰੀ ਹੋਈ। ਇਹੀ ਹਾਲ ਪੰਜਾਬ ਤੋਂ ਦਿੱਲੀ ਆਉਣ ਤੇ ਜਾਣ ਵਾਲੀਆਂ 125 ਟ੍ਰੇਨਾਂ ਦਾ ਹੋਇਆ। ਸ਼ੁੱਕਰਵਾਰ ਨੂੰ ਕੁਝ ਟ੍ਰੇਨਾਂ ਤਾਂ 12 ਘੰਟੇ ਦੀ ਦੇਰੀ ਨਾਲ ਚੱਲੀਆਂ।

ਪੰਜਾਬ ਵਿਚ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਬਠਿੰਡਾ ਸ਼ੁੱਕਰਵਾਰ ਨੂੰ ਕੋਲਡ ਡੇ ਰਿਹਾ।ਇਨ੍ਹਾਂ ਸ਼ਹਿਰਾਂ ਵਿਚ ਦਿਨ ਦਾ ਪਾਰਾ ਸਾਧਾਰਨ ਤੋਂ ਹੇਠਾਂ ਦਰ ਕੀਤਾ ਗਿਆ। ਸੰਘਣੀ ਧੁੰਦ ਦੀ ਮਾਰ ਵਿਚ ਹੁਣ ਦਿਨ ਵੀ ਕਾਫੀ ਠੰਡੇ ਹੋਣ ਲੱਗੇ ਹਨ। ਮੌਸਮ ਵਿਭਗ ਨੇ ਸ਼ਨੀਵਾਰ ਤੇ ਐਤਵਾਰ ਨੂੰ ਵੀ ਪੰਜਾਬ ਦੇ ਕਈ ਸ਼ਹਿਰਾਂ ਵਿਚ ਕੋਲਡ ਡੇ ਰਹਿਣ ਦਾ ਅਲਰਟ ਜਾਰੀ ਕਰ ਦਿੱਤਾ ਹੈ ਤੇ ਨਾਲ ਹੀ ਅਗਲੇ ਦੋ ਦਿਨਾਂ ਵਿਚ ਕੋਹਰੇ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : PM ਮੋਦੀ ਅੱਜ ਵੰਦੇ ਭਾਰਤ ਟਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ

ਮੌਸਮ ਵਿਭਾਗ ਨੇ ਸ਼ਨੀਵਾਰ ਲਈ ਸੰਘਣੀ ਧੁੰਦ ਦਾ ਰੈੱਡ ਅਲਰਟ, ਐੈਤਵਾਰ ਨੂੰ ਓਰੈਂਜ ਅਲਰਟ ਤੇ 1 ਤੇ 2 ਜਨਵਰੀ 2024 ਲਈ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਅਧਿਕਤਮ ਤਾਪਮਾਨ ਵਿਚ 2.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਹੁਣ ਵੀ ਇਹ ਸਾਧਰਨ ਤੋਂ 3.3 ਡਿਗਰੀ ਹੇਠਾਂ ਬਣਿਆ ਹੋਇਆ ਹੈ।

ਦੂਜੇ ਪਾਸੇ ਰਾਤ ਦੇ ਤਾਪਮਾਨ ਵਿਚ 0.4 ਡਿਗਰੀ ਦਾ ਤਾਪਮਾਨ ਨਵਾਂਸ਼ਹਿਰ ਦਾ ਰਿਹਾ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦਾ ਦਿਨ ਦਾ ਪਾਰਾ 16.1 ਡਿਗਰੀ ਦਰਜ ਕੀਤਾ ਗਿਆ ਤੇ ਉਹ ਸਾਧਾਰ ਤੋਂ 2.0 ਡਿਗਰੀ ਹੇਠਾਂ ਰਿਹਾ। ਦੂਜੇ ਪਾਸੇ ਲੁਧਿਆਣੇ ਦਾ 17.01 ਡਿਗਰੀ ਰਿਹਾ ਤੇ ਇਹ ਸਾਧਾਰਨ ਤੋਂ 1.7 ਡਿਗਰੀ ਸੈਲਸੀਅਸ ਘੱਟ ਹੈ।

LEAVE A REPLY

Please enter your comment!
Please enter your name here